ਅਮਲੋਹ: ਇਥੋਂ ਦੇ ਵਾਰਡ ਨੰਬਰ-1 ਦੇ ਵਸਨੀਕ ਅਰੁਣ ਗੋਇਲ ਦੀ ਹੋਣਹਾਰ ਪੁੱਤਰੀ ਸਰੂ ਗੋਇਲ ਹਰਿਆਣਾ ਵਿਚ ਬਤੌਰ ਜੁਡੀਸ਼ੀਅਲ ਮੈਜਿਸਟ੍ਰੇਟ ਚੁਣੀ ਗਈ ਹੈ, ਜਿਸ ਨਾਲ ਪਰਿਵਾਰ ਅਤੇ ਸ਼ਹਿਰ ਵਿਚ ਖੁਸ਼ੀ ਦਾ ਮਾਹੌਲ ਹੈ। ਸਰੂ ਗੋਇਲ ਨੇ ਦੱਸਿਆ ਕਿ ਉਸ ਨੇ ਪ੍ਰਾਇਮਰੀ ਤੱਕ ਦੀ ਸਿੱਖਿਆ ਮਾਘੀ ਮੈਮੋਰੀਅਲ ਸਕੂਲ ਅਮਲੋਹ ਤੋਂ ਕਰਨ ਉਪਰੰਤ ਬਾਰ੍ਹਵੀਂ ਤੱਕ ਸੈਕਰਡ ਹਾਰਟ ਸਕੂਲ ਜਲਾਲਪੁਰ ਤੋਂ ਕੀਤੀ ਤੇ ਬੀਏ ਵਕਾਲਤ ਅਤੇ ਐੱਲ.ਐੱਲ.ਐੱਮ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਉਸ ਨੇ ਦੱਸਿਆ ਕਿ ਉਸ ਦਾ ਜੁਡੀਸ਼ੀਅਲ ਮੈਜਿਸਟ੍ਰੇਟ ਬਣਨ ਦਾ ਸੁਪਨਾ ਸੀ। -ਪੱਤਰ ਪ੍ਰੇਰਕ