ਨਵੀਂ ਦਿੱਲੀ, 3 ਅਗਸਤ
ਐਮਾਜ਼ੋਨ ਇੰਡੀਆ ਨੇ ‘ਪ੍ਰਾਈਮ ਡੇਅ’ ਸੇਲ ਤੋਂ ਕੁਝ ਦਿਨ ਪਹਿਲਾਂ ਆਪਣੇ ਵੇਅਰਹਾਊਸ ਨੈੱਟਵਰਕ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਵੱਡੇ ਉਪਕਰਨਾਂ ਤੇ ਫਰਨੀਚਰ ਲਈ ਲੁਧਿਆਣਾ ਵਿਚ ਨਵਾਂ ਵਿਸ਼ੇਸ਼ ਸਹੂਲਤਾਂ ਨਾਲ ਲੈਸ ‘ਫੁਲਫਿਲਮੈਂਟ ਸੈਂਟਰ’ (ਗੁਦਾਮ) ਖੋਲ੍ਹਿਆ ਜਾ ਰਿਹਾ ਹੈ। ਇਸ ਕੇਂਦਰ ’ਚ 3 ਲੱਖ ਕਿਊਬਿਕ ਫੁੱਟ ਦੀ ਭੰਡਾਰਨ ਸਮਰੱਥਾ ਹੈ। ਇਹ ਲੁਧਿਆਣਾ ਲਾਗੇ ਦੋਰਾਹਾ ’ਚ ਬਣਾਇਆ ਗਿਆ ਹੈ। ਹੁਣ ਲੁਧਿਆਣਾ ਵਿਚ ਐਮਾਜ਼ੋਨ ਦੇ ਦੋ ਗੁਦਾਮ ਹੋ ਗਏ ਹਨ। ਇਨ੍ਹਾਂ ਦੋਵਾਂ ਵਿਚ 4.5 ਲੱਖ ਕਿਊਬਿਕ ਫੁੱਟ ਦੀ ਕੁੱਲ ਸਮਰੱਥਾ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਨਵਾਂ ਗੁਦਾਮ ਖੁੱਲ੍ਹਣ ਨਾਲ ਰਾਜ ਦੇ ਕਈ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਨੂੰ ਲਾਹਾ ਮਿਲੇਗਾ। 6-7 ਅਗਸਤ ਨੂੰ ‘ਪ੍ਰਾਈਮ ਡੇਅ’ ਮੌਕੇ ਗਾਹਕਾਂ ਨੂੰ ਵਸਤਾਂ ਦੀ ਜਲਦੀ ਡਲਿਵਰੀ ਮਿਲ ਸਕੇਗੀ। ਇੱਥੇ 4,500 ਤਰ੍ਹਾਂ ਦੇ ਵੱਡੇ ਉਪਕਰਨ ਉਪਲੱਬਧ ਹਨ। ਜਿਨ੍ਹਾਂ ਵਿਚ ਏਸੀ, ਫਰਿੱਜ, ਵਾਸ਼ਿੰਗ ਮਸ਼ੀਨਾਂ ਟੀਵੀ ਸ਼ਾਮਲ ਹਨ। ਇਹ ਸਾਰੇ ਇਲੈਕਟ੍ਰੌਨਿਕ ਉਪਕਰਨ ਐਲਜੀ, ਸੈਮਸੰਗ, ਵਰਲਪੂਲ, ਬੌਸ਼, ਆਈਐੱਫਬੀ ਤੇ ਹਾਇਰ ਜਿਹੇ ਬਰਾਂਡ ਦੇ ਹਨ।
-ਪੀਟੀਆਈ