ਪੱਤਰ ਪ੍ਰੇਰਕ/ ਨਿੱਜੀ ਪੱਤਰ ਪ੍ਰੇਰਕ
ਸਮਾਲਸਰ/ਮੋਗਾ, 6 ਜਨਵਰੀ
ਮਨੀਲਾ ’ਚ ਪੰਜਾਬੀਆਂ ਦੀਆਂ ਲਗਾਤਾਰ ਹੋ ਰਹੀਆਂ ਹੱਤਿਆਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਥੋਂ ਕਰੀਬ ਤਿੰਨ ਕਿਲੋਮੀਟਰ ਦੂਰ ਪਿੰਡ ਪੰਜਗਰਾਈਂ ਖੁਰਦ ਵਾਸੀ ਨੌਜਵਾਨ ਜਗਮੀਤ ਸਿੰਘ (24) ਪੁੱਤਰ ਬਲਬੀਰ ਸਿੰਘ ਦਾ ਮਨੀਲਾ ’ਚ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਮਾਮੇ ਹਰਜਿੰਦਰ ਸਿੰਘ ਵਾਸੀ ਲੰਗੇਆਣਾ ਪੁਰਾਣਾ, ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਜਗਮੀਤ ਸਿੰਘ 5 ਸਾਲ ਪਹਿਲਾਂ ਕਮਾਈ ਲਈ ਮਨੀਲਾ ਚਲਾ ਗਿਆ ਸੀ। ਬੀਤੇ ਦਿਨੀਂ ਆਪਣੇ ਕੰਮ ਦੌਰਾਨ ਉਹ ਦੁਕਾਨਾਂ ਤੋਂ ਉਗਰਾਹੀ ਕਰ ਰਿਹਾ ਸੀ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਉਸ ਦੀ ਹਸਪਤਾਲ ਜਾ ਕੇ ਮੌਤ ਹੋ ਗਈ।