ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਨਵੰਬਰ
ਧਰਮਕੋਟ ਨੇੜਲੇ ਪਿੰਡ ਰੇੜਵਾਂ ਵਿੱਚ ਕਰੀਬ 20 ਦਿਨ ਪਹਿਲਾਂ ਗੋੋਲੀ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਥਾਣੇ ਅੱਗੇ ਚਿਣੀ ਗਈ ਚਿਖਾ ਨੂੰ ਲੈ ਕੇ ਬੀਤੀ ਰਾਤ ਨਿਹੰਗਾਂ ਤੇ ਪੁਲੀਸ ਵਿਚਾਲੇ ਖੜਕ ਪਈ। ਇਸ ਦੌਰਾਨ ਥਾਣਾ ਧਰਮਕੋਟ ਦੇ ਮੁਖੀ ਦੇ ਸਿਰ ਵਿੱਚ ਸੱੱਟ ਲੱੱਗਣ ਕਾਰਨ ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੌੌਰਾਨ ਕੁਝ ਹੋਰ ਪੁਲੀਸ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ।
ਧਰਮਕੋਟ ਦੇ ਡੀਐੱੱਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਕਰੀਬ 20 ਦਿਨ ਪਹਿਲਾਂ 3 ਨਵੰਬਰ ਨੂੰ ਪਿੰੰਡ ਰੇੜਵਾਂ ਵਿੱਚ ਹੋਈ ਗੋਲੀਬਾਰੀ ’ਚ ਜ਼ਖ਼ਮੀ ਜਗਸੀਰ ਸਿੰਘ ਦੀ ਬੀਤੀ 15 ਨਵੰਬਰ ਨੂੰ ਇਲਾਜ ਦੌੌਰਾਨ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ ਮੁੱੱਖ ਮੁਲਜ਼ਮ ਕਾਲਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਵਾਰਦਾਤ ਲਈ ਵਰਤੀ ਗਈ ਬੰਦੂਕ ਬਰਾਮਦ ਕਰ ਲਈ ਗਈ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਛਾਪੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਸਤਿਕਾਰ ਕਮੇਟੀ ਆਗੂ ਨਿਹੰੰਗ ਸੁਖਜੀਤ ਸਿੰਘ ਪਿੰਡ ਖੋਸਾ (ਜਲੰਧਰ), ਜਿਸ ਖ਼ਿਲਾਫ਼ ਕਪੂਰਥਲਾ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਤੇ ਫਤਹਿਗੜ੍ਹ ਸਾਹਿਬ ਵਿੱਚ ਕੇਸ ਦਰਜ ਹਨ, ਦੀ ਅਗਵਾਈ ਹੇਠ ਨਿਹੰਗਾਂ ਨੇ ਮ੍ਰਿਤਕ ਜਗਸੀਰ ਸਿੰਘ ਦੇ ਵਾਰਸਾਂ, ਰਿਸ਼ਤੇਦਾਰਾਂ ਤੇ ਹੋਰਾਂ ਨੂੰ ਪੁਲੀਸ ਖ਼ਿਲਾਫ਼ ਭੜਕਾ ਦਿੱਤਾ ਕਿ ਪੁਲੀਸ ਜਾਣ-ਬੁੱਝ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ, ਜਦੋਂ ਕਿ ਪੁਲੀਸ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਸੋਮਵਾਰ ਨੂੰ ਥਾਣਾ ਧਰਮਕੋਟ ਅੱਗੇ ਮ੍ਰਿਤਕ ਦਾ ਸਸਕਾਰ ਕਰਨ ਲਈ ਚਿਖਾ ਚਿਣ ਦਿੱਤੀ। ਜਦੋਂ ਥਾਣਾ ਮੁਖੀ ਗੁਲਜਿੰੰਦਰਪਾਲ ਸਿੰਘ ਸੇਖੋਂ ਉਨ੍ਹਾਂ ਨੂੰ ਸਮਝਾ ਰਹੇ ਸਨ ਤਾਂ ਨਿਹੰਗ ਸੁਖਜੀਤ ਸਿੰਘ ਨੇ ਧਰਮਕੋਟ ਦੇ ਥਾਣਾ ਮੁਖੀ ਦੇ ਸਿਰ ਵਿੱਚ ਕੋਈ ਤਿੱਖੀ ਚੀਜ਼ ਮਾਰ ਦਿੱਤੀ ਅਤੇ ਸੰਦੀਪ ਸਿੰਘ ਨੇ ਡਾਂਗ ਨਾਲ ਥਾਣਾ ਮੁਖੀ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੁਝ ਪੁਲੀਸ ਮੁਲਾਜ਼ਮਾਂ ਦੀਆਂ ਵਰਦੀਆਂ ਵੀ ਪਾੜ ਦਿੱਤੀਆਂ ਗਈਆਂ।
ਪੰਜ ਮੁਲਜ਼ਮ ਗ੍ਰਿਫ਼ਤਾਰ
ਇਸ ਮਾਮਲੇ ਵਿੱੱਚ ਨਿਹੰਗ ਸੁਖਜੀਤ ਸਿੰਘ ਪਿੰਡ ਖੋਸਾ (ਜਲੰਧਰ), ਤਰਸੇਮ ਸਿੰਘ ਪਿੰਡ ਭਰਤ ਮਠੋਲਾ (ਗੁਰਦਾਸਪੁਰ), ਜਸ਼ਨਦੀਪ ਸਿੰਘ ਪਿੰਡ ਸਿੰਘੇਵਾਲਾ (ਮੁਕਤਸਰ), ਹਰਭਜਨ ਸਿੰਘ ਪਿੰਡ ਕਮਾਲਾ ਮਿੱਡੂ (ਫਿਰੋਜ਼ਪੁਰ), ਗੁਰਮੀਤ ਸਿੰਘ ਪਿੰਡ ਲੱਲੇ (ਫਿਰੋਜ਼ਪੁਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਸੰਦੀਪ ਸਿੰਘ, ਬਲਜਿੰਦਰ ਸਿੰਘ, ਗੁਰਮੇਲ ਸਿੰਘ, ਬੱਬ ਸਿੰਘ ਅਤੇ 15-20 ਹੋਰ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 307/353/186/332/342/148/149/188 ਤਹਿਤ ਕੇਸ ਦਰਜ ਕੀਤਾ ਗਿਆ ਹੈ।