ਕੇ ਪੀ ਸਿੰਘ
ਗੁਰਦਾਸਪੁਰ, 25 ਜਨਵਰੀ
ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਇੱਕ ਡਰੋਨ ਵੱਲੋਂ ਸੁੱਟੇ ਗਏ ਹੈਰੋਇਨ ਦੇ ਪੈਕੇਟ ਨੂੰ ਬਰਾਮਦ ਕੀਤਾ ਗਿਆ ਹੈ। ਬੀਓਪੀ ਆਬਾਦ ’ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ 24-25 ਜਨਵਰੀ ਦੀ ਰਾਤ ਨੂੰ ਇੱਕ ਪਾਕਿਸਤਾਨੀ ਡਰੋਨ ’ਤੇ ਫਾਇਰਿੰਗ ਕਰਨ ਤੋਂ ਬਾਅਦ ਡਰੋਨ ਵੱਲੋਂ ਸੁੱਟੇ 531 ਗ੍ਰਾਮ ਹੈਰੋਇਨ ਦੇ ਪੈਕੇਟ ਨੂੰ ਬਰਾਮਦ ਕੀਤਾ। ਟੇਪ ਨਾਲ ਪੈਕ ਕੀਤੇ ਗਏ ਇਸ ਪੈਕੇਟ ਵਿੱਚ ਇੱਕ ਹਰੇ ਰੰਗ ਦੀ ਟਾਰਚ ਵੀ ਸੀ। ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 113 ਬਟਾਲੀਅਨ ਦੀ ਬੀਓਪੀ ਆਬਾਦ ਦੇ ਜਵਾਨਾਂ ਵੱਲੋਂ ਹਵਾਈ ਉਲੰਘਣਾ ਕਰ ਕੇ ਭਾਰਤੀ ਖੇਤਰ ਵਿੱਚ ਰਾਤ ਸਮੇਂ ਆ ਕਰ ਰਹੇ ਡਰੋਨ ’ਤੇ ਫਾਇਰਿੰਗ ਕੀਤੀ ਤੇ ਰੋਸ਼ਨੀ ਵਾਲੇ ਗੋਲੇ ਦਾਗੇ। ਅੱਜ ਤੜਕਸਾਰ ਬੀਐੱਸਐੱਫ ਦੀ 113 ਬਟਾਲੀਅਨ ਦੇ ਅਧਿਕਾਰੀਆਂ ਅਤੇ ਬੀਐੱਸਐੱਫ ਦੇ ਜਵਾਨਾ ਅਤੇ ਪੰਜਾਬ ਪੁਲੀਸ ਵੱਲੋਂ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੌਰਾਨ ਠੇਠਰਕੇ ਦੇ ਖੇਤਾਂ ਵਿੱਚੋਂ ਡਰੋਨ ਰਾਹੀਂ ਸੁੱਟਿਆ ਗਿਆ ਇੱਕ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਗਿਆ।