ਪੱਤਰ ਪ੍ਰੇਰਕ
ਬਨੂੜ, 27 ਅਗਸਤ
ਥਾਣਾ ਬਨੂੜ ਦੀ ਪੁਲੀਸ ਨੇ ਪਰਵਾਸੀ ਮਜ਼ਦੂਰ ਔਰਤਾਂ ਦੀ ਕੁੱਟਮਾਰ ਕਰਨ, ਨਾਬਾਲਗ ਲੜਕੀ ਦੀ ਬਾਂਹ ਤੋੜਨ ਅਤੇ ਉਸ ਦੇ ਕੱਪੜੇ ਪਾੜਨ ਦੇ ਦੋਸ਼ਾਂ ਹੇਠ ਪੰਜ ਨੌਜਾਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹਮਲਾਵਰਾਂ ਨੇ ਲੜਕੀ ਦੀ ਬਾਂਹ ’ਤੇ ਕੱਚ ਦੀ ਬੋਤਲ ਮਾਰੀ, ਜਿਸ ਕਾਰਨ ਉਸ ਦੇ ਛੇ ਟਾਂਕੇ ਲੱਗੇ ਹਨ। ਪੁਲੀਸ ਨੇ 14 ਸਾਲਾ ਨਾਬਾਲਗ ਲੜਕੀ ਆਰਤੀ ਪੁੱਤਰੀ ਨਰੇਸ਼ ਵਾਸੀ ਪਿੰਡ ਸਕਿਰ ਜ਼ਿਲ੍ਹਾ ਬਦਾਯੂੰ (ਯੂਪੀ) ਹਾਲ ਆਬਾਦ ਵਾਸੀ ਪਿੰਡ ਰਾਮਨਗਰ ਥਾਣਾ ਬਨੂੜ ਦੇ ਬਿਆਨਾਂ ’ਤੇ ਸਿਮਰਨਜੀਤ ਸਿੰਘ, ਅਮਰਿੰਦਰ ਸਿੰਘ, ਪ੍ਰਿੰਸ ਅਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਪਰਿਵਾਰ ਪਰਵਾਸੀ ਮਜ਼ਦੂਰ ਹਨ ਅਤੇ ਕਿਸਾਨ ਦੀ ਮੋਟਰ ’ਤੇ ਰਹਿੰਦੇ ਹਨ।