ਸ੍ਰੀ ਫ਼ਤਹਿਗੜ੍ਹ ਸਾਹਿਬ: ਵਿਦਿਆਰਥਣ ਵੱਲੋਂ ਥਾਣਾ ਸਰਹਿੰਦ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਤੇ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸਰਹਿੰਦ ਨੇੜਲੇ ਪਿੰਡ ’ਚ ਸਥਿਤ ਵਿਦਿਅਕ ਸੰਸਥਾ ਦੀ ਵਿਦਿਆਰਥਣ ਲੜਕੀ ਨੇ ਦੱਸਿਆ ਕਿ ਇੱਕ ਅਣਪਛਾਤਾ ਕਾਰ ਸਵਾਰ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਉਸ ਦਾ ਪਿੱਛਾ ਕਰਦਾ ਹੋਇਆ ਪੜ੍ਹਨ ਆਉਣ-ਜਾਣ ਸਮੇਂ ਉਸ ਨੂੰ ਘੇਰ ਕੇ ਕਾਰ ’ਚ ਬੈਠਣ ਲਈ ਕਹਿੰਦਾ ਹੈ ਤੇ ਦੋਸਤੀ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਮਨ੍ਹਾਂ ਕਰਨ ’ਤੇ ਧਮਕੀਆਂ ਦਿੰਦਾ ਹੈ। ਇਸ ਕਾਰਨ ਉਸ ਦੇ ਮਾਪੇ ਵੀ ਬਹੁਤ ਡਰੇ ਹੋਏ ਹਨ। ਸ਼ਿਕਾਇਤਰਕਤਾ ਨੇ ਕਿਹਾ ਕਿ ਉਸ ਦੇ ਹੋਣ ਵਾਲੇ ਨੁਕਸਾਨ ਲਈ ਉਹ ਸ਼ਖ਼ਸ ਜ਼ਿੰਮੇਵਾਰ ਹੋਵੇਗਾ। ਨਬੀਪੁਰ ਪੁਲੀਸ ਚੌਕੀ ਦੀ ਇੰਚਾਰਜ ਸਬ-ਇੰਸਪੈਕਟਰ ਨਵਨੀਤ ਕੌਰ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ