ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਮਾਰਚ
ਕਿਸਾਨੀ ਸੰਘਰਸ਼ ਲਈ ਲਾਮਬੰਦੀ ਤਹਿਤ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਭਾਈ ਹਰਦੀਪ ਸਿੰਘ ਡਬਿਡਬਿਾ ਦੀ ਅਗਵਾਈ ਹੇਠ 25 ਮਾਰਚ ਵਾਲੇ ਦਿਨ ‘ਸ਼ਹੀਦ ਨਵਰੀਤ ਸਿੰਘ ਨੌਜਵਾਨ-ਕਿਸਾਨ ਏਕਤਾ ਇੱਕਜੁਟਤਾ ਮਾਰਚ’ ਕੀਤਾ ਜਾ ਰਿਹਾ ਹੈ। ਹਰਦੀਪ ਸਿੰਘ ਡਬਿਡਬਿਾ ਨੇ ਦੱਸਿਆ ਕਿ 25 ਮਾਰਚ ਨੂੰ ਇਹ ਮਾਰਚ ਸਵੇਰੇ 9.30 ਵਜੇ ਮੋਗੇ ਤੋਂ ਬੀਬੀ ਕਾਹਨ ਕੌਰ ਵਾਲੇ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਵੇਗਾ। ਇਸ ਮਗਰੋਂ ਨੌਜਵਾਨਾਂ ਦਾ ਵੱਡਾ ਕਾਫ਼ਲਾ ਮੋਗੇ ਨੇੜੇ ਅਜੀਤਵਾਲ ਮੰਡੀ ਤੋਂ ਮਾਰਚ ’ਚ ਸ਼ਿਰਕਤ ਕਰਦਿਆਂ 12 ਵਜੇ ਲੁਧਿਆਣਾ ਦੇ ਵੇਰਕਾ ਪਲਾਂਟ ਪਹੁੰਚੇਗਾ। ਇਹ ਮਾਰਚ ਖੰਨਾ, ਸਰਹੰਦ ਤੇ ਰਾਜਪੁਰਾ ਹੁੰਦਾ ਹੋਇਆ 3 ਵਜੇ ਸ਼ੰਭੂ ਪਹੁੰਚੇਗਾ। ਸ਼ੰਭੂ ਤੋਂ ਚੱਲ ਕੇ ਇਹ ਮਾਰਚ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਣੀਪਤ ਅਤੇ ਸੋਨੀਪਤ ਰਾਹੀਂ ਹੁੰਦਿਆਂ ਕੁੰਡਲੀ-ਸਿੰਘੂ ਹੱਦ ’ਤੇ ਕਿਸਾਨ ਮੋਰਚੇ ਵਿੱਚ ਪੁੱਜ ਕੇ ਸਮਾਪਤ ਹੋਵੇਗਾ।