ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 23 ਦਸੰਬਰ
ਇਥੋਂ ਦੇ ‘ਵਧਵਾ ਆਰਥੋ ਹਸਪਤਾਲ’ ਦੇ ਮਾਲਕ ਡਾਕਟਰ ਵਰਿੰਦਰ ਵਧਵਾ ਨੂੰ ਸਵੇਰ ਦੀ ਸੈਰ ਵੇਲੇ ਅਗਵਾ ਕਰਕੇ 25 ਲੱਖ ਰੁਪਏ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਹ ਘਟਨਾ ਬੀਤੀ ਸਵੇਰ ਵਾਪਰੀ ਸੀ ਪਰ ਇਸ ਮਾਮਲੇ ਵਿਚ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਇਸ ਘਟਨਾ ਦਾ ਖੁਲਾਸ ਹੋਇਆ ਹੈ। ਇਸ ਸਬੰਧੀ ਥਾਣਾ ਸਦਰ ਪੁਲੀਸ ਨੇ ਚਾਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਡਾਕਟਰ ਵਰਿੰਦਰ ਵਧਵਾ ਆਪਣੀ ਪਤਨੀ ਡਾਕਟਰ ਗੀਤਾ ਵਧਵਾ ਨਾਲ ਸੈਰ ਕਰਨ ਵਾਸਤੇ ਥਾਂਦੇਵਾਲਾ ਰੋਡ ’ਤੇ ਜਾ ਰਹੇ ਸਨ ਕਿ ਇੱਕ ਕਾਰ ਵਿੱਚ ਆਏ ਚਾਰ ਜਣੇ ਵਰਿੰਦਰ ਵਧਵਾ ਕਰ ਕੇ ਲੈ ਗਏ ਅਤੇ 25 ਲੱਖ ਰੁਪਏ ਲੈਣ ਮਗਰੋਂ ਡਾਕਟਰ ਨੂੰ ਮੜਮੱਲੂ ਕੋਲ ਛੱਡ ਕੇ ਫਰਾਰ ਹੋ ਗਏ। ਪੁਲੀਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਫੜ ਲਿਆ ਜਾਵੇਗਾ।