ਕਰੋਨਾ: ਅੰਮ੍ਰਿਤਸਰ ਵਿੱਚ ਦੋ ਤੇ ਸੰਗਰੂਰ ਵਿੱਚ ਇਕ ਮੌਤ

ਕਰੋਨਾ: ਅੰਮ੍ਰਿਤਸਰ ਵਿੱਚ ਦੋ ਤੇ ਸੰਗਰੂਰ ਵਿੱਚ ਇਕ ਮੌਤ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਜੁਲਾਈ

ਗੁਰੂ ਨਗਰੀ ਵਿਚ ਕਰੋਨਾ ਦਾ ਕਹਿਰ ਵਧ ਰਿਹਾ ਹੈ। ਅੱਜ ਇਥੇ ਕਰੋਨਾ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 22 ਹੋਰ ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਆਏ ਹਨ। ਅੱਜ ਕਰੋਨਾ ਕਾਰਨ ਗੇਟ ਹਕੀਮਾਂ ਦੇ ਵਾਸੀ ਸੁਰਿੰਦਰਪਾਲ (50) ਤੇ ਸੰਤ ਐਵੀਨਿਊ ਦੇ ਵਾਸੀ ਹਰਿੰਦਰ ਸਿੰਘ (42) ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਇਹ ਦੋਵੇਂ ਹੀ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਹਸਪਤਾਲ ਵਿਚ ਜੇਰੇ ਇਲਾਜ ਸਨ। ਇਹ ਦੋ ਮੌਤਾਂ ਨਾਲ ਜ਼ਿਲ੍ਹੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 54 ਹੋ ਗਈ ਹੈ। ਇਸ ਦੌਰਾਨ ਅੱਜ 22 ਹੋਰ ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਆਏ ਹਨ। ਇਨ੍ਹਾਂ ਵਿਚੋਂ ਇਕ ਲੱਕੜ ਮੰਡੀ, ਇਕ ਕੱਟੜਾ ਕਰਮ ਸਿੰਘ, ਇਕ ਪਵਨ ਨਗਰ, ਇਕ ਬਹਾਦਰ ਨਗਰ, ਇਕ ਪ੍ਰੇਮ ਨਗਰ, ਇਕ ਗਿਲਵਾਲੀ ਗੇਟ, ਇਕ ਭੱਲਾ ਕਲੋਨੀ, ਇਕ ਪ੍ਰਤਾਪ ਨਗਰ, ਇਕ ਗੁਰਨਾਮ ਨਗਰ, ਇਕ ਗੋਬਿੰਦ ਨਗਰ, ਇਕ ਸ਼ਹੀਦ ਊਧਮ ਸਿੰਘ ਨਗਰ, ਇਕ ਪੁਲੀਸ ਲਾਈਨ, ਇਕ ਤਹਿਸੀਲਪੁਰਾ, ਇਕ ਸੰਤ ਐਵੀਨਿਊ, ਇਕ ਗੇਟ ਹਕੀਮਾਂ ਅਤੇ ਇਕ ਪਿੰਡ ਭੀਲੋਵਾਲ ਨਾਲ ਸਬੰਧਤ ਹੈ। ਛੇ ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਕਰੋਨਾ ਲਾਗ ਨਾਲ ਸਬੰਧਤ ਹਨ। ਇਨ੍ਹਾਂ ਮਰੀਜ਼ਾਂ ਨੂੰ ਕਰੋਨਾ ਪਾਜੀਟਿਵ ਮਰੀਜ਼ਾਂ ਤੋਂ ਇਹ ਲਾਗ ਲੱਗੀ ਹੈ, ਜਿਨ੍ਹਾਂ ਵਿਚ ਦੋ ਲੱਕੜ ਮੰਡੀ, ਤਿੰਨ ਮਿਲਾਪ ਐਵੀਨਿਊ ਅਤੇ ਇਕ ਗਰੀਨ ਸਿਟੀ ਨਾਲ ਸਬੰਧਤ ਹੈ। ਜ਼ਿਲ੍ਹੇ ਵਿਚ ਕੁਲ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 1111 ਹੋ ਗਈ ਹੈ।

ਸੰਗਰੂਰ(ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਸੰਗਰੂਰ ’ਚ ਕਰੋਨਾ ਨਾਲ 90 ਸਾਲ਼ਾ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਔਰਤ ਮਾਲੇਰਕੋਟਲਾ ਦੀ ਵਸਨੀਕ ਸੀ। ਜ਼ਿਲ੍ਹਾ ਸੰਗਰੂਰ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਮਾਲੇਰਕੋਟਲਾ ਦੀ ਵਸਨੀਕ 90 ਸਾਲ਼ਾ ਔਰਤ ਸਰੀਫ਼ਾਂ 2 ਜੁਲਾਈ ਤੋਂ ਬਿਮਾਰ ਸੀ, ਜਿਸ ਨੂੰ ਡੀਐੱਮਸੀ ਲੁਧਿਆਣਾ ਦਾਖਲ ਕਰਾਇਆ ਸੀ ਅਤੇ ਕਰੋਨਾ ਪੀੜਤ ਪਾਈ ਗਈ ਸੀ। ਅੱਜ ਉਸ ਦੀ ਮੌਤ ਹੋ ਗਈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All