ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 18 ਜੁਲਾਈ
ਆਈਟੀਬੀਪੀ ਕੈਂਪ ਸਰਾਏ ਖਾਸ ਅਤੇ ਸੀਆਰਪੀਐੱਫ ਕੈਂਪ ਲੱਦਣਾ ਵਿੱਚੋਂ ਪੰਦਰਾਂ ਹੋਰ ਜਵਾਨ ਕਰੋਨਾ ਪਾਜ਼ਿਟਿਵ ਆਉਣ ਕਾਰਨ ਦੋਨੋਂ ਕੈਂਪਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸੀਨੀਅਰ ਮੈਡੀਕਲ ਅਫ਼ਸਰ ਸੀਐਚਸੀ ਕਰਤਾਰਪੁਰ ਡਾ.ਕੁਲਦੀਪ ਸਿੰਘ ਨੇ ਦੱਸਿਆ ਕੇ ਆਈਟੀਬੀਪੀ ਕੈਂਪ ਸਰਾਏ ਖਾਸ ਦੇ ਬਾਰਾਂ ਜਵਾਨ ਅਤੇ ਸੀਆਰਪੀਐੱਫ ਕੈਂਪ ਲਿੱਦੜਾਂ ਦੇ ਤਿੰਨ ਜਵਾਨਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਦੇ ਸ਼ਹਿਰੀ ਖੇਤਰ ਵਿੱਚ ਚਰਖੜੀ ਮੁਹੱਲਾ ਦੇ ਕਪਿਲ ਦੇਵ (54) ਦੀ ਰਿਪੋਰਟ ਵੀ ਕਰੋਨਾ ਪਾਜ਼ਟਿਵ ਆਈ ਹੈ।