ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਅਪਰੈਲ
ਸ਼ਹਿਰ ਵਿੱਚ ਸੜਕਾਂ ਕੰਢੇ ਅਤੇ ਹੋਰ ਥਾਈਂ ਬੈਠੇ ਲਾਵਾਰਿਸ ਮੰਦਬੁੱਧੀਆਂ ਦੀ ਸਾਂਭ ਸੰਭਾਲ ਦਾ ਬੀੜਾ ਪਟਿਆਲਾ ਪੁਲੀਸ ਨੇ ਚੁੱਕਿਆ ਹੈ। ਇਸ ਤਹਿਤ ਜ਼ਿਲ੍ਹਾ ਪੁਲੀਸ ਨੇ ਐੱਸ.ਐੱਸ.ਪੀ ਵਿਕਰਮਜੀਤ ਦੁੱਗਲ (ਆਈਪੀਐੱਸ) ਦੀ ਸਰਪ੍ਰਸਤੀ ਹੇਠ ‘ਨਵਜੀਵਨ’ ਦੇ ਬੈਨਰ ਹੇਠਾਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪੁਲੀਸ ਮੁਖੀ ਨੇ ਸਨੌਰ ਸਥਿਤ ਪਿੰਗਲਾ ਆਸ਼ਰਮ ਵਿੱਚ ਸੰਸਥਾਪਕ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ ਕਰਦਿਆਂ, ਵਿੱਤੀ ਮੱਦਦ ਵਜੋਂ ਕੁਝ ਰਾਸ਼ੀ ਵੀ ਦਿੱਤੀ ਹੈ। ਦੋ ਦਿਨਾਂ ਤੋਂ ਐੱਸ.ਪੀ (ਐੱਚ) ਡਾ.ਸਿਮਰਤ ਕੌਰ ਅਤੇ ਡੀਐੱਸਪੀ ਬਿੰਦੂ ਬਾਲਾ ਦੀ ਅਗਵਾਈ ਹੇਠਲੀਆਂ ਪੁਲੀਸ ਟੀਮਾਂ ਨੇ ਸ਼ਹਿਰ ਦੀਆਂ ਸੜਕਾਂ ’ਤੇ ਘੁੰਮ ਰਹੀਆਂ ਸੱਤ ਬੇਸਹਾਰਾ ਮੰਦ ਬੁੱਧੀ ਔਰਤਾਂ ਅਤੇ ਇਕ ਪੁਰਸ਼ ਨੂੰ ਉਕਤ ਆਸ਼ਰਮ ਵਿੱਚ ਪਹੁੰਚਾਇਆ ਗਿਆ ਹੈ। ਇਸ ਮੌਕੇ ਮਹਿਲਾ ਥਾਣੇ ਦੀ ਇੰਚਾਰਜ ਮਨਪ੍ਰੀਤ ਕੌਰ ਅਤੇ ਸਤਿੰਦਰਪਾਲ ਕੌਰ ਵਾਲੀਆ ਵੀ ਹਾਜ਼ਰ ਸਨ। ਉਧਰ ਬਾਬਾ ਬਲਬੀਰ ਸਿੰਘ ਅਨੁਸਾਰ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਪੁਲੀਸ ਅਧਿਕਾਰੀ ਨੇ ਆਸ਼ਰਮ ’ਚ ਆ ਕੇ ਮਰੀਜ਼ਾਂ ਅਤੇ ਪ੍ਰਬੰਧਕਾਂ ਦਾ ਦੁੱਖ ਦਰਦ ਜਾਣਿਆ ਹੈ।