ਖੇਤਰੀ ਪ੍ਰਤੀਨਿਧ
ਪਟਿਆਲਾ, 24 ਜੂਨ
ਇੱਥੇ ਹੋਏ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸਤਨਾਮ ਸਿੰਘ ਵਾਸੀ ਪਿੰਡ ਕੌਲੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਟਰੈਕਟਰ ’ਤੇ ਟੌਲ ਪਲਾਜ਼ਾ ਧਰੇੜੀ ਜੱਟਾਂ ਕੋਲ ਜਾ ਰਿਹਾ ਸੀ ਤਾਂ ਬੱਸ ਡਰਾਈਵਰ ਨੇ ਬੱੱਸ ਉਸ ਦੇ ਟਰੈਕਟਰ ਵਿੱਚ ਮਾਰੀ ਜਿਸ ਕਾਰਨ ਬੱਸ ਵਿੱਚੋਂ ਧੀਰਜ ਪ੍ਰਕਾਸ਼ ਵਾਸੀ ਪਟਿਆਲਾ ਬਾਹਰ ਡਿੱਗ ਪਿਆ ਜਿਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਦਰ ਪਟਿਆਲਾ ਵਿੱਚ ਬੱਸ ਡਰਾਈਵਰ ਜਗਤਾਰ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।