ਪਟਿਆਲਾ (ਖੇਤਰੀ ਪ੍ਰਤੀਨਿਧ): ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਇਥੇ ਵਾਪਰੀ ਟਕਰਾਅ ਦੀ ਘਟਨਾ ਦੌਰਾਨ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਗਏ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਦੀ ਤਬੀਅਤ ਵਿਗੜ ਜਾਣ ਕਾਰਨ ਉਸ ਨੂੰ ਸੁਰੱਖਿਆ ਪ੍ਰਬੰਧਾਂ ਹੇਠ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ। ਉਸ ਵੱਲੋਂ ਛਾਤੀ ’ਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਗਈ ਸੀ। ਜਿਸ ’ਤੇ ਉਸ ਨੂੰ ਭਾਂਵੇਂ ਕਿ ਪਹਿਲਾਂ ਜੇਲ੍ਹ ਵਿਚਲੇ ਹਸਪਤਾਲ ਦੇ ਡਾਕਟਰਾਂ ਵੱਲੋਂ ਹੀ ਲੋੜੀਂਦੀ ਦਵਾਈ ਆਦਿ ਦਿੱਤੀ ਗਈ। ਪਰ ਮੰਗਲ਼ਵਾਰ ਨੂੰ ਜੇਲ੍ਹ ਹਸਪਤਾਲ਼ ਦੇ ਡਾਕਟਰਾਂ ਨੇ ਹੀ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ। ਹਸਪਤਾਲ ’ਚ ਉਸ ਨੂੰ ਦਾਖਲ ਕਰ ਲਿਆ ਗਿਆ।