ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ, ਦੋ ਵਾਰ ਵਿਧਾਇਕ ਰਹੇ ਉੱਘੇ ਵਿਦਵਾਨ ਅਤੇ ਸਿਆਸੀ ਨੇਤਾ ਮਰਹੂਮ ਬੀਰਦਵਿੰਦਰ ਸਿੰਘ ਦੀ ਪਹਿਲੀ ਬਰਸੀ ਸਬੰਧੀ ਸਮਾਗਮ 26 ਮਈ ਨੂੰ ਪਟਿਆਲਾ ਵਿਚਲੇ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱੱਖ ਆਗੂ ਅਤੇ ਸ਼ਖਸੀਅਤਾਂ ਵੱਲੋਂ ਪਿਛਲੇ ਸਾਲ ਵਿਛੜ ਚੁੱਕੀ ਪੰਜਾਬ ਦੀ ਇਸ ਚਰਚਿਤ ਸ਼ਖ਼ਸੀਅਤ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਐਡਵੋਕੇਟ ਅਨੰਤਬੀਰ ਸਿੰਘ ਸਰਾਓ ਨੇ ਦਿੱਤੀ।