ਖੇਤਰੀ ਪ੍ਰਤੀਨਿਧ
ਪਟਿਆਲਾ 24 ਜੁਲਾਈ
ਇੱਥੇ ਅੱਜ ‘ਗੰਗਾ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਪਟਿਆਲਾ’ ਵੱਲੋਂ ਪ੍ਰਧਾਨ ਲਾਲ ਸਿੰਘ ਦੀ ਅਗਵਾਈ ਹੇਠਾ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ’ ਤਹਿਤ ਇੱਥੇ ਬੂਟਿਆਂ ਦਾ ਲੰਗਰ ਲਾਇਆ ਗਿਆ। ਇਸ ਦੌਰਾਨ ਵੱਖ-ਵੱਖ ਕਿਸਮਾਂ ਦੇ ਫਲਦਾਰ ਤੇ ਛਾਂਦਾਰ ਬੂਟੇ ਵੰਡੇ ਗਏ।
ਇਸ ਮੌਕੇ ’ਤੇ ਸੰਸਥਾ ਦੇ ਪ੍ਰਧਾਨ ਲਾਲ ਸਿੰਘ ਨੇ ਕਿਹਾ, ‘‘ਰੁੱਖ ਸਾਨੂੰ ਦਵਾਈਆਂ, ਫਲ, ਛਾਂ ਦਿੰਦੇ ਹਨ ਅਤੇ ਕੁਦਰਤੀ ਵਾਤਾਵਰਨ ਨੂੰ ਸਾਫ਼ ਤੇ ਸ਼ੁੱਧ ਰੱਖਣ ’ਚ ਸਹਾਈ ਹੁੰਦੇ ਹਨ। ਇਨ੍ਹਾਂ ਤੋਂ ਸਾਨੂੰ ਆਕਸੀਜਨ ਵੀ ਮਿਲਦੀ ਹੈ, ਜਿਸ ਤੋਂ ਬਿਨਾਂ ਜੀਵਨ ਸੰਭਵ ਹੀ ਨਹੀਂ ਹੈ।’’ ਇਸ ਮੌਕੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੇ ਜਿੱਥੇ ਸੰਸਥਾ ਦੇ ਅਜਿਹੇ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਉੱਥੇ ਹੀ ਸਮੁੱਚੀ ਲੋਕਾਈ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸੁਨਹਿਰੇ ਭਵਿੱਖ ਲਈ ਹੁਣ ਵੱਧ ਤੋਂ ਵੱਧ ਬੂਟੇ ਲਾਉਣਾ ਵੀ ਜ਼ਰੂਰੀ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪਟਿਆਲਾ ਦੇ ਨਵੇਂ ਡੀਐੱਸਪੀ ਟਰੈਫ਼ਿਕ ਕਰਮਵੀਰ ਸਿੰਘ ਤੂਰ ਨੇ ਵੱਧ ਤੋਂ ਵੱਧ ਬੂਟੇ ਲਗਾ ਕੇ ਆਪਣੇ ਬੱਚਿਆਂ ਵਾਂਗ ਇਨ੍ਹਾਂ ਨੂੰ ਬਚਾਉਣ ਦਾ ਹੋਕਾ ਦਿੱਤਾ।
ਇਸ ਮੌਕੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਸੇਵਾਮੁਕਤ ਡੀਐੱਮ ਟੀਸੀ ਸ਼ਰਮਾ, ਕੋਚ ਪਰਦੀਪ ਸ਼ਰਮਾ, ਸੰਦੀਪ ਸ਼ਰਮਾ, ਜਗਜੀਤ ਸਿੰਘ ਗਿੱਲ, ਏਐੱਸਆਈ ਮਾਮ ਚੰਦ, ਸਮਾਜ ਸੇਵੀ ਵਿਜੈ ਗੋਇਲ, ‘ਆਪ’ ਆਗੂ ਗੱੱਜਣ ਸਿੰਘ ਤੇ ਜਗਦੀਪ ਜੱਗਾ ਆਦਿ ਵੀ ਹਾਜ਼ਰ ਹਨ।