ਪੱਤਰ ਪ੍ਰੇਰਕ
ਰਾਜਪੁਰਾ, 11 ਸਤੰਬਰ
ਇੱਥੋਂ ਦੇ ਰੋਟਰੀ ਕਲੱਬ ਆਫ ਰਾਜਪੁਰਾ ਗਰੇਟਰ ਵੱਲੋਂ ਪ੍ਰਧਾਨ ਸਤਵਿੰਦਰ ਸਿੰਘ, ਪ੍ਰੋਜੈਕਟ ਚੇਅਰਮੈਨ ਜਯੋਤੀ ਪੁਰੀ ਅਤੇ ਸਕੱਤਰ ਸੋਹਨ ਸਿੰਘ ਦੀ ਅਗਵਾਈ ਵਿੱਚ ਸਮਾਗਮ ਕੀਤਾ ਗਿਆ। ਮੁੱਖ ਮਹਿਮਾਨ ਵੱਜੋਂ ਪੁੱਜੇ ਡਾ. ਸਿਮਰਿਤਾ ਕੌਰ ਅਤੇ ਡਾ. ਸਰਬਜੀਤ ਸਿੰਘ ਚਮਾਰੂ ਨੇ ਕਲੱਬ ਵੱਲੋਂ ਇਸ ਖੇਤਰ ਦੇ ਸਰਕਾਰੀ ਨਿੱਜੀ ਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ ਉਪਰਾਲੇ ਕਰਨ ਵਾਲੇ 35 ਅਧਿਆਪਕਾਂ ਨੂੰ ‘‘ਨੇਸ਼ਨ ਬਿਲਡਰ ਐਵਾਰਡ” ਨਾਲ ਸਨਮਾਨਿਤ ਕੀਤਾ।
ਉਨ੍ਹਾਂ ਕਿਹਾ ਕਿ ਹਰੇਕ ਸਫਲ ਵਿਦਿਆਰਥੀ ਤੇ ਉਦਮੀ ਦਾ ਰਾਹ ਦਸੇਰਾ ਅਧਿਆਪਕ ਹੁੰਦਾ ਹੈ। ਅਧਿਆਪਕ ਦਾ ਮੁੱਢਲਾ ਉਦੇਸ਼ ਹੀ ਇੱਕ ਆਦਰਸ਼ ਨਾਗਰਿਕ ਤਿਆਰ ਕਰਨਾ ਹੈ। ਰੋਟਰੀ ਕਲੱਬ ਪ੍ਰਧਾਨ ਸਤਵਿੰਦਰ ਸਿੰਘ ਨੇ ਕਿਹਾ ਕਿ ਕਲੱਬ ਵੱਲੋਂ ਸਮਾਜ ਸੇਵਾ ਦੇ ਕਾਰਜ ਕੀਤੇ ਜਾਂਦੇ ਹਨ ਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਸਮਾਜ ਦੀ ਜਿੰਮੇਵਾਰੀ ਹੈ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਸੁਨੀਲ ਜੌਸ਼ੀ ਬਠੋਣੀਆਂ, ਗੀਤਾ ਰਾਣੀ ਪਿੱਲਖਣੀ, ਭੋਲੀ ਰਾਣੀ ਐਨ.ਟੀ.ਸੀ, ਜਸਵੀਰ ਕੌਰ, ਸੁਰਿੰਦਰ ਕੌਰ ਘੱਗਰ ਸਰਾਏ, ਜੋਗਿੰਦਰ ਸਿੰਘ ਰਾਜਪੁਰਾ ਸ਼ਾਮਲ ਹਨ। ਇਸ ਮੌਕੇ ਸੇਵਾਮੁਕਤ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ