ਰਾਜਪੁਰਾ: ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਨਾਨਕ ਨਾਮ ਸੇਵਾ ਚੈਰੀਟੇਬਲ ਟਰੱਸਟ ਵੱਲੋਂ ਮਾਸਟਰ ਸੰਜੀਵ ਕੁਮਾਰ ਅਨਾਜ ਮੰਡੀ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ਼ਹੀਦ ਭਾਈ ਸੁੱਖਾ ਸਿੰਘ ਜੀ ਪਿੰਡ ਨੀਲਪੁਰ ਵਿਖੇ ਤਿੰਨ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ। ਇਨ੍ਹਾਂ ਦੀਵਾਨਾਂ ਦੌਰਾਨ ਬਾਬਾ ਕਸ਼ਮੀਰਾ ਸਿੰਘ ਜੀ ਅਲਹੌਰਾਂ ਸਾਹਿਬ ਵਾਲਿਆਂ ਨੇ ਆਪਣੇ ਪ੍ਰਵਚਨਾ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਸਮਗਮ ਵਿਚ ਰਾੜਾ ਸਾਹਿਬ ਤੋਂ ਬਾਬਾ ਅਮਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸੰਗਤਾਂ ਨੂੰ ਆਪਣੇ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ। ਸਮਾਗਮ ਦੇ ਅੰਤ ਵਿਚ ਟਰੱਸਟ ਦੇ ਸਕੱਤਰ ਭਰਪੂਰ ਸਿੰਘ ਨੇ ਆਏ ਹੋਏ ਮਹਾਪੁਰਸ਼ਾਂ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕ ਪਾਲ ਸਿੰਘ ਸ਼ੰਰਕਪੁਰ, ਗੁਰਚਰਨ ਸਿੰਘ ਗੋਪਾਲਪੁਰ, ਮਨਜੀਤ ਸਿੰਘ ਵਿਰਕ, ਗੌਰਵ ਥੰਮਣ, ਜਸਪਾਲ ਸਿੰਘ ਮਹਿਮੂਦਪੁਰ, ਕੁਲਵੰਤ ਸਿੰਘ ਰਾਜਪੁਰਾ ਅਤੇ ਹੋਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ