ਪੱਤਰ ਪ੍ਰੇਰਕ
ਦੇਵੀਗੜ੍ਹ, 27 ਮਈ
ਪੁਲੀਸ ਚੌਕੀ ਭੁਨਰਹੇੜੀ ਦੀ ਪੁਲੀਸ ਨੇ ਛਾਪਾ ਮਾਰ ਕੇ ਲਾਹਣ ਅਤੇ ਨਾਜਾਇਜ਼ ਸ਼ਰਾਬ ਫੜਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਸੁਖਚੈਨ ਨੇ ਦੱਸਿਆ ਕਿ ਏਐੱਸਆਈ ਸੁਰਿੰਦਰ ਸਿੰਘ ਆਪਣੀ ਟੀਮ ਨਾਲ ਗਸ਼ਤ ’ਤੇ ਸਨ ਤਾਂ ਉਨ੍ਹਾਂ ਨੂੰ ਪਿੰਡ ਹੁਸੈਨਪੁਰ ਵਿੱਚ ਲਾਹਣ ਤੇ ਸ਼ਰਾਬ ਮਿਲਣ ਦੀ ਇਤਲਾਹ ਮਿਲੀ ਸੀ। ਇਸ ਮਗਰੋਂ ਉਨ੍ਹਾਂ ਪਿੰਡ ’ਚ ਛਾਪਾ ਮਾਰਿਆ।
ਪੁਲੀਸ ਵੱਲੋਂ ਮਾਰੇ ਛਾਪੇ ਦੌਰਾਨ ਰਾਜੂ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਹੁਸੈਨਪੁਰ ਅਤੇ ਕੇਰਤੀ ਆਨੰਦ ਪੁੱਤਰ ਜਗਨਰਿਸ਼ੀ ਦੇਵ ਵਾਸੀ ਬਿਹਾਰ ਹਾਲ ਵਾਸੀ ਕੋਠਾ ਮੋਟਰ ਗੁਰਦੀਪ ਸਿੰਘ ਤੋਂ 170 ਲਿਟਰ ਲਾਹਣ ਅਤੇ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲੀਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।