ਦੇਵੀਗੜ੍ਹ: ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ ਦੀ ਪਤਨੀ ਗੁਰਮੇਜ ਕੌਰ ਦੇ ਫ਼ੁੱਲਾਂ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉੱਘੀਆਂ ਸ਼ਖ਼ਸੀਅਤਾਂ ਨੇ ਸਤਨਾਮ ਸਿੰਘ ਬਹਿਰੂ ਨਾਲ ਦੁੱਖ ਸਾਂਝਾ ਕੀਤਾ। ਵਿਸ਼ੇਸ਼ ਤੌਰ ’ਤੇ ਸੰਗਰੂਰ ਦੇ ਅਡੀਸ਼ਨਲ ਸੈਸ਼ਨ ਜੱਜ ਗੁਰਪ੍ਰਤਾਪ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਰੁਲਦੂ ਸਿੰਘ ਮਾਨਸਾ, ਮਨਜੀਤ ਸਿੰਘ ਰਾਏ, ਹਰਮੀਤ ਕਾਦੀਆਂ, ਜਗਜੀਤ ਸਿੰਘ ਡੱਲੇਵਾਲ, ਆਂਧਰਾ ਪ੍ਰਦੇਸ਼ ਤੋਂ ਦਸਤਰ ਰੈਡੀ ਨੇ , ਕਰਨਾਟਕਾ ਤੋਂ ਸ਼ਾਂਤਾ ਕੁਮਾਰ, ਮਾਹਾਂਰਸਟਰਾ ਤੋਂ ਰਾਘੂ ਨਾਥ ਪਾਟਿਲ, ਯੂਪੀ ਤੋਂ ਰਿਸ਼ੀਪਾਲ ਆਮਵਤਾ, ਮੱਧ ਪ੍ਰਦੇਸ਼ ਤੋਂ ਨੀਲਾਤਾਰ ਰਾਜਪੂਤ ਨੇ ਦੁੱਖ ਸਾਂਝਾ ਕੀਤਾ।