ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 16 ਅਪਰੈਲ
‘ਆਪ’ ਨੂੰ ਉਸ ਸਮੇਂ ਭਾਰੀ ਬੱਲ ਮਿਲਿਆ ਜਦੋਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਬਲਾਕ ਸਮਿਤੀ ਭੁਨਰਹੇੜੀ ਦੇ ਸਾਬਕਾ ਮੈਂਬਰ ਪਰਵਿੰਦਰ ਸਿੰਘ ਪੂਨੀਆਂ ਅਤੇ ਪਿੰਡ ਮਲਕਪੁਰ ਕੰਬੋਆਂ ਦੇ ਸਰਪੰਚ ਜਰਨੈਲ ਸਿੰਘ ਆਪਣੇ ਸਾਥੀਆਂ ਸਮੇਤ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨਾਲ ਮਨਜੀਤ ਸਿੰਘ ਪੂਨੀਆਂ, ਕੁਲਵਿੰਦਰ ਸਿੰਘ ਪੂਨੀਆਂ, ਬਲਬੀਰ ਸਿੰਘ, ਮੇਘਾ ਰਾਮ, ਰਾਜਪਾਲ, ਗਿਆਨ ਰਾਮ, ਕਸ਼ਮੀਰ ਰਾਮ, ਪ੍ਰੇਮ ਰਾਮ, ਰਾਮਪਾਲ, ਮੋਹਨ ਸਿੰਘ, ਲਾਲਾ ਰਾਮ, ਗੁਲਾਬ ਰਾਮ, ਰੁਲਦਾ ਰਾਮ, ਹਰੀ ਰਾਮ, ਰਾਮਪਾਲ ਗਿਰ, ਗੁਰਲਾਲ ਗਿਰ ਅਤੇ ਗੁਰਨਾ ਗਿਰ ਆਦਿ ਸ਼ਾਮਲ ਹੋਏ। ਇਨ੍ਹਾਂ ਵਿਅਕਤੀਆਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਵਿਕਾਸ ਪੱਖੀ ਸਕੀਮਾਂ ਨੂੰ ਵੇਖਦਿਆਂ ‘ਆਪ’ ਵਿੱਚ ਸ਼ਾਮਲ ਹੋਏ ਹਨ ਕਿਉਂਕਿ ਇਹ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਜੋ ਹਰੇਕ ਫਿਰਕੇ ਦਾ ਧਿਆਨ ਰੱਖਦੀ ਹੈ।