ਖੇਤਰੀ ਪ੍ਰਤੀਨਿਧ
ਘਨੌਰ, 17 ਅਪਰੈਲ
ਪਟਿਅਲਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਦੇਸ਼ ਦੀ ਬਿਹਤਰੀ ਕੇਵਲ ਭਾਜਪਾ ਹੀ ਕਾਰਗਰ ਹੈ। ਇਹ ਗੱਲ ਉਨ੍ਹਾਂ ਨੇ ਅੱਜ ਵਿਧਾਨ ਸਭਾ ਹਲਕਾ ਘਨੌਰ ਦੇ ਪਿੰਡ ਹਰਪਾਲਪੁਰ ਵਿੱਚ ਆਪਣੀ ਹਮਾਇਤੀਆਂ ਤੇ ਭਾਜਪਾ ਕਾਰਕੁਨਾਂ ਨਾਲ ਗੱਲਬਾਤ ਕਰਦਿਆਂ ਕਹੀ। ਤਰਕ ਸੀ ਕਿ ਇਸ ਵਾਰ ਦੇਸ਼ ਵਿੱਚੋਂ ਭਾਜਪਾ ਪਹਿਲਾਂ ਨਾਲ਼ੋਂ ਵੀ ਵੱਧ ਸੀਟਾਂ ਹਾਸਲ ਕਰੇਗੀ। ਪ੍ਰਨੀਤ ਕੌਰ ਨੇ ਇਹ ਵੀ ਕਿਹਾ ਕਿ ਮੋਦੀ ਹਕੂਮਤ ਹੀ ਦੇਸ਼ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਸਮਰੱਥ ਹੈ।
ਉਹ ਅੱਜ ਹਰਪਾਲਪੁਰ ਵਿਖੇ ਰਾਮ ਨੌਮੀ ਦੇ ਪ੍ਰੋਗਰਾਮ ਤਹਿਤ ਆਏ ਹੋਏ ਸਨ। ਜਿਸ ਦੌਰਾਨ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਹਰਵਿੰਦਰ ਹਰਪਾਲਪੁਰ ਨੇ ਇਸ ਮਗਰੋਂ ਪਹਿਲੀ ਵਾਰ ਆਪਣੇ ਪਿੰਡ ਹਰਪਾਲਪੁਰ ਪਹੁੰਚਣ ’ਤੇ ਪ੍ਰਨੀਤ ਕੌਰ ਨੂੰ ਸਨਮਾਨਤ ਵੀ ਕੀਤਾ। ਹਰਪਾਲਪੁਰ ਅਤੇ ਸਾਥੀਆਂ ਨੇ ਉਨ੍ਹਾਂ ਨੂੰ ਹਲਕਾ ਘਨੌਰ ਵਿਚੋਂ ਵੱਡੀ ਲੀਡ ਨਾਲ ਜਿਤਾਉਣ ਦੀ ਗੱਲ ਵੀ ਜ਼ੋਰ ਦੇ ਕੇ ਆਖੀ। ਇਸ ਮੌਕੇ ਹਰਵਿੰਦਰ ਹਰਪਾਲਪੁਰ, ਵਿਕਾਸ ਸ਼ਰਮਾ, ਗੁਰਦੇਵ ਘੁਮੰਣ, ਬੂਟਾ ਵੜੈਚ, ਸੁਲੱਖਣ ਸਿਘ ਹਰਪਾਲਪੁਰ,ਮਧੂ ਸ਼ਰਮਾ, ਹਰਿੰਦਰ ਸਰਵਾਰਾ ਤੇ ਪਾਖਰ ਸਿੰਘ ਆਦਿ ਵੀ ਹਾਜ਼ਰ ਸਨ।