ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਗਸਤ
ਅੱਜ ਦੇਰ ਸ਼ਾਮੀਂ ਐੱਸਐੱਸਟੀ ਨਗਰ ਦੀ ਮਾਰਕੀਟ ਵਿੱਚ ਦੋ ਪਰਵਾਸੀ ਮਜ਼ਦੂਰਾਂ ਦਰਮਿਆਨ ਕਿਸੇ ਗੱਲੋਂ ਹੋਈ ਬਹਿਸ ਹੱਥੋਪਾਈ ਦਾ ਰੂਪ ਧਾਰਨ ਗਈ ਜਿਸ ਦੌਰਾਨ ਇੱਕ ਮਜ਼ਦੂਰ ਨੇ ਮੌਕੇ ’ਤੇ ਹੀ ਉਸ ਦੇ ਹੱਥ ਲੱਗੀ ਦਰੱਖਤ ਦੀ ਟਾਹਣੀ ਮਾਰ ਕੇ ਦੂਜੇ ਪਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 50 ਸਾਲਾ ਸੁਰਿੰਦਰ ਪੰਡਤ ਵਜੋਂ ਹੋਈ ਹੈ। ਥਾਣਾ ਲਾਹੌਰੀ ਗੇਟ ਦੀ ਪੁਲੀਸ ਨੇ ਕਤਲ ਦੀ ਇਸ ਘਟਨਾ ਦੀ ਤਾਂ ਪੁਸ਼ਟੀ ਕੀਤੀ ਹੈ ਪਰ ਘਟਨਾ ਦੇ ਕਾਰਨਾਂ ਦਾ ਅਜੇ ਪੁਲੀਸ ਨੂੰ ਵੀ ਨਹੀਂ ਪਤਾ ਲੱਗ ਸਕਿਆ। ਇਸ ਦੌਰਾਨ ਭਾਵੇਂ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ, ਪਰ ਸਮਝਿਆ ਜਾ ਰਿਹਾ ਹੈ ਕਿ ਇਹ ਦੋਵੇਂ ਪਰਵਾਸੀ ਮਜ਼ਦੂਰ ਆਪਸ ’ਚ ਜਾਣਕਾਰ ਹੀ ਸਨ, ਜਿਨ੍ਹਾਂ ਵਿੱਚੋਂ ਇੱਕ ਈ-ਰਿਕਸ਼ਾ ਚਾਲਕ ਹੈ।