ਖੇਤਰੀ ਪ੍ਰਤੀਨਿਧ
ਪਟਿਆਲਾ, 16 ਮਾਰਚ
ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ, ਸਬ ਬ੍ਰਾਂਚ ਰਾਜਿੰਦਰਾ ਹਸਪਤਾਲ ਦੇ ਚੌਥਾ ਦਰਜਾ ਮੁਲਾਜ਼ਮਾਂ ਦੇ ਅੱਜ ਹੋਏ ਸਿਲਵਰ ਜੁਬਲੀ ਡੈਲੀਗੇਟ ਇਜਲਾਸ ਦੌਰਾਨ ਅਜੇ ਕੁਮਾਰ ਸਿੱਪਾ ਪ੍ਰਧਾਨ ਅਤੇ ਰਾਮ ਕਿਸ਼ਨ ਚੇਅਰਮੈਨ ਚੁਣੇ ਗਏ। ਇਜਲਾਸ ਦੀ ਅਗਵਾਈ ਜਥੇਬੰਦੀ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਨੇ ਕੀਤੀ। ਇਸ ਦੌਰਾਨ ਬਾਕੀ ਅਹੁਦੇਦਾਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ। ਚੁਣੇ ਗਏ ਬਾਕੀ ਅਹੁਦੇਦਾਰਾਂ ’ਚ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਗੋਲੂ, ਜਨਰਲ ਸਕੱਤਰ ਦੇਸ਼ ਰਾਜ, ਖਜ਼ਾਨਚੀ ਬਲਜਿੰਦਰ ਸਿੰਘ ਜੱਟ, ਆਡੀਟਰ ਮਹਿੰਦਰ ਸਿੰਘ, ਦਫਤਰ ਸਕੱਤਰ ਮੁਕੇਸ਼ ਕੁਮਾਰ, ਅਮਨ ਕੁਮਾਰ, ਪੰਨਾ ਲਾਲ, ਦਵਿੰਦਰ ਸਿੰਘ, ਮਹਿੰਦਰ ਸਿੰਘ, ਕਿਸ਼ੋਰ ਕੁਮਾਰ, ਗੁਰਲਾਲ, ਵਿਕਰਮ ਗਾਗਟ, ਵਿਕਰਮ ਕੁਮਾਰ, ਜੀਤ ਸਿੰਘ, ਦੇਸ਼ ਰਾਜ, ਸੰਦੀਪ ਕੁਮਾਰ, ਵਿਜੈ ਕੁਮਾਰ, ਰਜਿੰਦਰ ਕੁਮਾਰ, ਗੀਤਾ, ਸੁਸ਼ਮਾ ਲਤਾ, ਇੰਦਰਜੀਤ ਕੌਰ, ਰੇਖਾ, ਗਗਨਦੀਪ ਸਿੰਘ ਹਾਜ਼ਰ ਸਨ। ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਇਸ ਮੌਕੇ ’ਤੇ ਪਿਛਲੇ ਸਾਲ ਦੇ ਖਰਚੇ ਦੀ ਰਿਪੋਰਟ ਪੇਸ਼ ਕੀਤੀ ਗਈ, ਜੋ ਸੰਖੇਪ ਬਹਿਸ ਉਪਰੰਤ ਪਾਸ ਕੀਤੀ ਗਈ। ਇਸ ਮੌਕੇ ਕਰੋਨਾ ਯੋਧਿਆਂ ਦੀਆਂ ਸੇਵਾਵਾਂ ਸਮਾਪਤ ਕਰਨ ਦੀ ਨਿੰਦਾ ਕੀਤੀ ਗਈ। ਇਸ ਮੌਕੇ ਨਵੀਂ ਸਰਕਾਰ ਤੋਂ ਮੰਗਾਂ ਮੰਨਣ ਦੀ ਅਪੀਲ ਕੀਤੀ ਗਈ। ਇਜਲਾਸ ਵਿੱਚ ਪੈਰਾ ਮੈਡੀਕਲ ਦੇ ਪ੍ਰਧਾਨ ਸਵਰਨ ਸਿੰਘ ਬੰਗਾ ਤੇ ਜਿਲਾ ਆਗੂ ਦੀਪ ਚੰਦ ਹੰਸ, ਜਗਮੋਹਨ ਨੋਲੱਖਾ, ਮਾਧੋ ਲਾਲ, ਰਾਕੇਸ਼ ਕੁਮਾਰ ਕਲਿਆਣ, ਰਾਮ ਪ੍ਰਸਾਦ ਸਹੋਤਾ, ਰਾਮ ਲਾਲ ਰਾਮਾ, ਅਸ਼ੋਕ ਬਿੱਟੂ, ਗੁਰਦਰਸ਼ਨ ਸਿੰਘ, ਓਂਕਾਰ ਸਿੰਘ, ਪ੍ਰੀਤਮ ਚੰਦ ਠਾਕੁਰ, ਰਤਨ ਕੁਮਾਰ, ਰਾਜੇਸ਼ ਕੁਮਾਰ, ਪਰਵੀਨ ਕੁਮਾਰ, ਅਮਰ ਨਾਥ, ਸੁਖਦੇਵ ਝੰਡੀ, ਅਨਿਲ ਕੁਮਾਰ, ਬਲਬੀਰ ਸਿੰਘ, ਲਖਵੀਰ ਸਿੰਘ ਸ਼ਾਮਲ ਸਨ।