ਪੱਤਰ ਪ੍ਰੇਰਕ
ਪਾਤੜਾਂ, 21 ਮਈ
ਰੋਟਰੀ ਕਲੱਬ ਰੋਇਲ ਪਾਤੜਾਂ ਵੱਲੋਂ ਸਵਰਗੀ ਗੁਰਸਿਮਰਨ ਸਿੰਘ ਹਰੀਕਾ ਦੀ ਯਾਦ ਵਿੱਚ 21 ਲੋੜਵੰਦ ਲੜਕੀਆਂ ਦਾ ਵਿਆਹ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਾਭਾ ਦੇ ਇੰਚਾਰਜ ਬਾਬੂ ਕਬੀਰ ਦਾਸ ਨੇ ਸ਼ਿਰਕਤ ਕੀਤੀ ਜਦਕਿ ਰੋਟਰੀ ਕਲੱਬ ਦੇ ਜ਼ਿਲ੍ਹਾ ਗਵਰਨਰ ਪ੍ਰਵੀਨ ਜਿੰਦਲ, ਡੀਜੀਈ ਗੁਲਬਹਾਰ ਸਿੰਘ ਰਟੌਲ, ਡੀਜੀਐਨ ਘਣਸ਼ਾਮ ਕਾਂਸਲ, ਪੀਡੀਜੀ ਬਾਗ ਸਿੰਘ ਪੰਨੂ, ਐੱਸ ਆਰ ਪਾਸੀ ਤੇ ਏਜੀ ਸ਼ਿਵ ਜਿੰਦਲ ਨੇ ਵੀ ਸ਼ਿਰਕਤ ਕੀਤੀ। ਰੋਟਰੀ ਕਲੱਬ ਰੋਇਲ ਦੇ ਪ੍ਰਧਾਨ ਪ੍ਰਧਾਨ ਨਰੈਣ ਦਾਸ ਗਰਗ ਤੇ ਸੈਕਟਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ 21 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ ਜਿਨ੍ਹਾਂ ਨੂੰ ਡਬਲ ਬੈੱਡ, ਗੱਦੇ, ਕੁਰਸੀਆਂ, ਮੇਜ਼, ਅਲਮਾਰੀ, ਸਿਲਾਈ ਮਸ਼ੀਨ, ਕੂਲਰ, ਪ੍ਰੈੱਸ ਤੇ ਘਰੇਲੂ ਵਰਤੋਂ ਦਾ ਸਾਰਾ ਸਾਮਾਨ ਦਿੱਤਾ ਗਿਆ ਹੈ।
ਇਸ ਮੌਕੇ ‘ਆਪ’ ਆਗੂ ਜਸਬੀਰ ਸਿੰਘ ਕੁਦਨੀ, ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੋਨੀ ਜਲੂਰ, ਭਗਵਤ ਦਿਆਲ ਨਿੱਕਾ, ਕਲੱਬ ਦੇ ਕੈਸ਼ੀਅਰ ਸੁਨੀਲ ਮਿੱਤਲ ਤੇ ਲਖਦੀਪ ਸ਼ਰਮਾ ਆਦਿ ਹਾਜ਼ਰ ਸਨ।