ਹਰਦੀਪ ਸਿੰਘ ਭੰਗੂ
ਭਾਦਸੋਂ, 27 ਜਨਵਰੀ
ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਦਿੱਤੂਪੁਰ ਜੱਟਾਂ ’ਚ ਲੰਘੇ ਕੱਲ੍ਹ ਡਰਾਈ ਡੇਅ ਦਾ ਅਸਰ ਉਲਟ ਦੇਖਣ ਨੂੰ ਮਿਲਿਆ। ਇੱਥੇ ਸ਼ਰਾਬ ਦੇ ਠੇਕਿਆਂ ਦੀਆਂ ਦੁਕਾਨਾਂ ’ਤੇ ਕਰਿੰਦਿਆਂ ਵੱਲੋਂ ਚੋਰ ਮੋਰੀਆਂ ਰਾਹੀਂ ਚੁੱਪ-ਚੁਪੀਤੇ ਸ਼ਰਾਬ ਵੇਚੀ ਗਈ। ਇਸ ਸਬੰਧੀ ਜਦੋਂ ਮੀਡੀਆ ਵੱਲੋਂ ਪਾਬੰਦੀ ਦੇ ਬਾਵਜੂਦ ਸ਼ਰਾਬ ਵੇਚੇ ਜਾਣ ਦੀ ਗੱਲ ਪੁੱਛੀ ਗਈ ਤਾਂ ਕਰਿੰਦਿਆਂ ਨੇ ਮਾਲਕਾਂ ਦੇ ਹੁਕਮ ਅਨੁਸਾਰ ਸ਼ਰਾਬ ਵੇਚਣ ਦੀ ਗੱਲ ਕਹੀ| ਜਦੋਂ ਇਸ ਸਬੰਧੀ ਠੇਕੇ ਦੇ ਮਾਲਕ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਾ ਚੁੱਕਿਆ। ਇਸ ਸਬੰਧੀ ਐਕਸਾਈਜ਼ ਇੰਸਪੈਕਟਰ ਸਤਿੰਦਰ ਸਿੰਘ ਮੱਲ੍ਹੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਕਿਹੜੇ ਠੇਕੇਦਾਰ ਵੱਲੋਂ ਡਰਾਈ ਡੇਅ ਵਾਲੇ ਦਿਨ ਸ਼ਰਾਬ ਵੇਚੀ ਜਾ ਰਹੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਇਹ ਡਿਊਟੀ ਅਫਸਰ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹਨ ਜਾ ਕੋਈ ਕਾਰਵਾਈ ਕਰਦੇ ਹਨ।