ਖੇਤਰੀ ਪ੍ਰਤੀਨਿਧ
ਪਟਿਆਲਾ,18 ਜੁਲਾਈ
ਤਿੰਨ ਦਿਨ ਪਹਿਲਾਂ ਇੱਥੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਜ਼ਖਮੀ ਹੋਏ ਪੱਤਰਕਾਰ ਬਲਜੀਤ ਸਿੰਘ ਰੋਜ਼ੀ ਲੰਘੀ ਰਾਤ ਦਮ ਤੋੜ ਗਏ। ਉਹ ਇਥੇ ਸਥਿਤ ਚਰਚਿਤ ‘ਪਟਿਆਲਾ ਪੌਲਿਟਿਕਸ’ ਯੂ-ਟਿਊਬ ਚੈਨਲ ਚਲਾਉਂਦੇ ਸਨ। ਉਨ੍ਹਾਂ ਦੇ ਸਾਥੀ ਪੱਤਰਕਾਰ ਪਰਮਜੀਤ ਲਾਲੀ ਦੱਸਦੇ ਹਨ ਕਿ ਤਿੰਨ ਦਿਨ ਪਹਿਲਾਂ ਰਾਤ ਸਮੇਂ ਜਦੋਂ ਉਹ ਡੀ.ਸੀ ਡਬਲਿਊ ਵਾਲੇ ਪਾਸਿਓਂ ਸਕੂਟਰ ’ਤੇ ਆ ਰਹੇ ਸਨ, ਤਾਂ ਅਣਪਛਾਤੇ ਵਾਹਨ ਦੀ ਫੇਟ ਨਾਲ਼ ਸਿਰ ਵਿੱਚ ਸੱਟ ਵੱਜੀ ਕਾਰਣ ਉਸੇ ਦਿਨ ਤੋਂ ਉਹ ਜ਼ੇਰੇ ਇਲਾਜ ਸਨ। ਪਰੰਤੂ ਲੰਘੀ ਰਾਤ ਗਿਆਰਾਂ ਵਜੇ ਉਹ ਦਮ ਤੋੜ ਗਏ। ਅੰਤਮ ਸਸਕਾਰ ਦੋ ਵਜੇ ‘ਬੀਰ ਜੀ ਦੀਆਂ ਮੜ੍ਹੀਆਂ’ ਵਿਖੇ ਹੋਵੇਗਾ ਰਿਹਾ ਹੈ। ਉਹ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਵੀ ਕਰੀਬੀ ਰਹੇ ਹਨ। ਪਟਿਆਲਾ ਮੀਡੀਆ ਕਲੱਬ ਤੇ’ਪ੍ਰੈੱਸ ਕਲੱਬ ਪਟਿਆਲਾ ਸਮੇਤ ਪੱਤਰਕਾਰਾਂ ਦੀਆਂ ਵੱਖ ਵੱਖ ਹੋਰ ਜਥੇਬੰਦੀਆਂ ਨੇ ਵੀ ਰੋਜ਼ੀ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ, ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।