ਰਾਜਪੁਰਾ: ਨਗਰ ਕੌਂਸਲ ਰਾਜਪੁਰਾ ਵਿੱਚ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਹੈਲਪ ਡੈਸਕ ਸਿੰਗਲ ਵਿੰਡੋ ਸਿਸਟਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਿੰਡੋ ਦੇ ਸ਼ੁਰੂ ਹੋਣ ਨਾਲ ਆਮ ਲੋਕਾਂ ਨੂੰ ਇੱਕ ਹੀ ਥਾਂ ’ਤੇ ਸਾਰੀਆਂ ਸਹੂਲਤਾਂ ਮਿਲਣਗੀਆਂ। ਸਰਟੀਫਿਕੇਟ, ਐੱਨਓਸੀ ਲੈਣ ਲਈ ਪ੍ਰਾਰਥੀ ਨੂੰ ਨਗਰ ਕੌਂਸਲ ਵਿੱਚ ਵੱਖ ਵੱਖ ਬਰਾਂਚਾਂ ਦੇ ਗੇੜੇ ਮਾਰਨੇ ਪੈਂਦੇ ਸਨ, ਹੁਣ ਇੱਕੋ ਖਿੜਕੀ ’ਤੇ ਮਿਲਣਗੇ। ਵਿਧਾਇਕਾ ਨੇ ਕਿਹਾ ਕਿ ਇਸ ਨਾਲ ਲੋਕਾਂ ਦੀ ਪ੍ਰੇਸ਼ਾਨੀ ਘਟੇਗੀ ਅਤੇ ਇੱਥੇ ਸੇਵਾਵਾਂ ਦੇ ਰਹੇ ਮੁਲਾਜ਼ਮਾਂ ਦਾ ਵਰਕ ਲੋਡ ਘਟੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਲਾਵਾਰਸ ਘੁੰਮ ਰਹੀਆਂ 105 ਗਊਆਂ ਨੂੰ ਸਮਾਣਾ ਦੀ ਗਊਸ਼ਾਲਾ ਵਿਚ ਛੱਡਿਆ ਜਾ ਚੁੱਕਿਆ ਹੈ। ਇਸ ਮੌਕੇ ਨਗਰ ਕੌਂਸਲ ਰਾਜਪੁਰਾ ਪ੍ਰਧਾਨ ਨਰਿੰਦਰ ਸ਼ਾਸਤਰੀ, ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ, ਕੌਂਸਲਰ ਕਿਸ਼ਨ ਅਗਰਵਾਲ ਅਤੇ ਪਵਨ ਪਿੰਕਾ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ