ਪੱਤਰ ਪ੍ਰੇਰਕ
ਪਾਤੜਾਂ, 30 ਸਤੰਬਰ
ਦਿ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ, ਘੱਗਾ ਵਿੱਚ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਸਕੂਲ ਦੀ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ, ਜਿਸ ਵਿੱਚ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਗੁਰਲੀਨ ਕੌਰ ਨੂੰ ਸਕੂਲ ਦੀ ਹੈੱਡ ਗਰਲ ਅਤੇ ਅਰਮਨਦੀਪ ਸਿੰਘ ਨੂੰ ਹੈੱਡ ਬੁਆਏ ਨਿਯੁਕਤ ਕੀਤਾ ਗਿਆ। ਰਮਨਪ੍ਰੀਤ ਕੌਰ, ਗੁੰਜਨ ਤੇ ਪਾਰੁਲ ਸਕੂਲ ਕਪਤਾਨ ਚੁਣੇ ਗਏ। ਇਹ ਉਪਰਾਲਾ ‘ਮਾਣ ਨਾਲ ਸੇਵਾ ਕਰੋ, ਭਰੋਸੇ ਨਾਲ ਅੱਗੇ ਵਧੋ’ ਦੇ ਆਦਰਸ਼ ਨਾਲ ਵਿਦਿਆਰਥੀਆ ਨੂੰ ਪ੍ਰੇਰਿਤ ਕਰਨ ਲਈ ਕੀਤਾ ਗਿਆ।
ਇਸ ਗਤੀਵਿਧੀ ਤਹਿਤ ਸਕੂਲ ਦੇ ਈਕੋ ਕਲੱਬ, ਲਿਟਰੇਰੀ ਕਲੱਬ, ਹੈਲਥ ਐਂਡ ਵੈੱਲਨੇਸ ਕਲੱਬ ਅਤੇ ਆਰਟ ਕਲੱਬ ਦੇ ਅਹੁਦੇਦਾਰਾਂ ਅਤੇ ਐਕਜ਼ੀਕਿਊਟਿਵ ਮੈਂਬਰਾਂ ਦੀ ਵੀ ਚੋਣ ਕੀਤੀ ਗਈ। ਸਕੂਲ ਨਾਲ ਸਬੰਧਤ ਚਾਰ ਹਾਊਸਾਂ (ਰਾਵੀ, ਜੇਹਲਮ, ਸਤਲੁਜ ਅਤੇ ਬਿਆਸ) ਦੇ ਕਪਤਾਨ ਅਤੇ ਉਪ ਕਪਤਾਨਾਂ ਦੀ ਚੋਣ ਵਿਦਿਆਰਥੀਆਂ ਨੇ ਵੋਟਾਂ ਪਾ ਕੇ ਕੀਤੀ।
ਕੈਪਸ਼ਨ ; ਜੇਤੂ ਵਿਦਿਆਰਥੀਆਂ ਨੂੰ ਬੈਜ ਲਾ ਕੇ ਸਨਮਾਨਿਤ ਕਰ ਰਹੇ ਪ੍ਰਬੰਧਕ।