ਦੇਵੀਗੜ੍ਹ: ਕਸਬਾ ਦੇਵੀਗੜ੍ਹ ਵਿੱਚ ਕਾਰਜ ਸਾਧਕ ਅਫ਼ਸਰ ਰਾਕੇਸ਼ ਅਰੋੜਾ ਨੇ ਹੋਣ ਵਾਲੇ ਜ਼ਰੂਰੀ ਕੰਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤਹਿਤ ਸਭ ਤੋਂ ਪਹਿਲਾਂ ਅੱਜ ਕਸਬੇ ਵਿੱਚ ਨਗਰ ਕੌਂਸਲ ਸਨੌਰ ਤੋਂ ਕਰਮਚਾਰੀ ਮੰਗਵਾ ਕੇ ਮੱਛਰ ਮਾਰਨ ਲਈ ਫੌਗਿੰਗ ਕੀਤੀ ਗਈ। ਫੌਗਿੰਗ ਦੀ ਸ਼ੁਰੂਆਤ ਡੇਰਾ ਬਾਬਾ ਸ਼ੰਕਰ ਗਿਰ ਔਲੀਆਂ ਤੋਂ ਕੀਤੀ ਗਈ। ਇਸ ਉਪਰੰਤ ਦੇਵੀਗੜ੍ਹ ਦੇ ਮੇਨ ਬਜ਼ਾਰ, ਨਹਿਰੀ ਅਰਾਮ ਘਰ, ਜਗਜੀਤ ਕਾਲੋਨੀ ਅਤੇ ਪੁਰਾਣਾ ਬਾਜ਼ਾਰ ਵਿੱਚ ਵੀ ਫੌਗਿੰਗ ਕੀਤੀ ਗਈ। -ਪੱਤਰ ਪ੍ਰੇਰਕ