ਕਰੋਨਾ ਕਾਰਨ ਪਟਿਆਲਾ ਵਿੱਚ ਅੱਠ ਮੌਤਾਂ

ਜ਼ਿਲ੍ਹਾ ਸੰਗਰੂਰ ’ਚ ਦੋ ਔਰਤਾਂ ਸਮੇਤ ਤਿੰਨ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ

ਕਰੋਨਾ ਕਾਰਨ ਪਟਿਆਲਾ ਵਿੱਚ ਅੱਠ ਮੌਤਾਂ

ਨਵੀਂ ਜਿਲ੍ਹਾ ਜੇਲ੍ਹ ਨਾਭਾ ਵਿੱਚ ਕੋਵਿਡ ਸੈਪਲਿੰਗ ਦਾ ਨਿਰੀਖਣ ਕਰਦੇ ਹੋਏ ਕਰੋਨਾ ਸਬੰਧੀ ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਤੇ ਹੋਰ ਅਧਿਕਾਰੀ। ਫੋਟੋ: ਭੰਗੂ

ਸਰਬਜੀਤ ਸਿੰਘ ਭੰਗੂ
ਪਟਿਆਲਾ 17 ਸਤੰਬਰ   

ਪਟਿਆਲਾ ਜ਼ਿਲ੍ਹੇ ਵਿੱਚ ਅੱਜ ਫੇਰ ਕਰੋਨਾ ਮਹਾਮਾਰੀ ਕਾਰਨ ਅੱਠ ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਤਿੰਨ ਮੌਤਾਂ ਪਟਿਆਲਾ ਸ਼ਹਿਰ ਵਿੱਚ ਹੀ ਹੋਈਆਂ ਹਨ ਜਦਕਿ ਇੱੱਕ ਇੱਕ ਮੌਤ  ਰਾਜਪੁਰਾ, ਸਮਾਣਾ,  ਨਾਭਾ, ਦੁਧਨਸਾਧਾਂ ਅਤੇ ਕੌਲੀ ਬਲਾਕ ਖੇਤਰ ਵਿੱਚ ਹੋਈ। ਇਸ ਤਰ੍ਹਾਂ ਕਰੋਨਾ ਨਾਲ ਪਟਿਆਲਾ ’ਚ  ਹੁਣ ਤੱਕ 270 ਮੌਤਾਂ ਹੋ ਗਈਆਂ ਹਨ।  ਅੱਜ ਜ਼ਿਲ੍ਹੇ ’ਚ 294 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪਾਜੇਟਿਵ ਕੇਸਾਂ ਦੀ ਗਿਣਤੀ 9762 ਹੋ ਗਈ ਹੈ। 

ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਸੰਗਰੂਰ ’ਚ ਦੋ ਔਰਤਾਂ ਸਮੇਤ ਤਿੰਨ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਬਲਾਕ ਸ਼ੇਰਪੁਰ, ਫਤਹਿਗੜ੍ਹ ਪੰਜਗਰਾਈਆਂ ਅਤੇ ਮਾਲੇਰਕੋਟਲਾ ਨਾਲ ਸਬੰਧਤ ਸਨ। ਅੱਜ 66 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂ ਕਿ 42 ਮਰੀਜ਼ਾਂ ਨੇ ਕਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ ਹੈ। ਹੁਣ ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 498  ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਜ਼ਿਲ੍ਹੇ ਨਾਲ ਸਬੰਧਤ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ ’ਚ ਦੋ ਔਰਤਾਂ ਤੇ ਇੱਕ 35 ਸਾਲਾ ਨੌਜਵਾਨ ਸ਼ਾਮਲ ਹੈ। ਇਨ੍ਹਾਂ ’ਚ 35 ਸਾਲਾ ਨੌਜਵਾਨ ਬਲਾਕ ਸ਼ੇਰਪੁਰ ਨਾਲ ਸਬੰਧਤ ਸੀ ਜੋ ਕਿ ਕਰੋਨਾ ਪਾਜ਼ੇਟਿਵ ਸੀ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਸੀ। ਇਸ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 50 ਸਾਲਾ ਔਰਤ ਬਲਾਕ ਫਤਹਿਗੜ੍ਹ ਪੰਜਗਰਾਈਆਂ ਦੀ ਰਹਿਣ ਵਾਲੀ ਸੀ ਜੋ ਕਿ ਗੁਰੂ ਨਾਨਕ ਦੇਵ ਚੈਰੀਟੇਬਲ ਹਸਪਤਾਲ ਲੁਧਿਆਣਾ ਵਿੱਚ ਜ਼ੇਰੇ ਇਲਾਜ ਸੀ। ਕਰੋਨਾ ਪਾਜ਼ੇਟਿਵ ਇਸ ਔਰਤ ਦੀ ਵੀ ਮੌਤ ਹੋ ਗਈ ਹੈ। ਇੱਕ 75 ਸਾਲਾ ਔਰਤ ਬਲਾਕ ਮਾਲੇਰਕੋਟਲਾ ਨਾਲ ਸਬੰਧਤ ਸੀ ਜੋ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਸੀ। 

 ਬਲਾਕ ਮਾਲੇਰਕੋਟਲਾ ’ਚ ਹੁਣ ਤੱਕ 22 ਮੌਤਾਂ, ਬਲਾਕ ਸ਼ੇਰਪੁਰ ’ਚ 10 ਮੌਤਾਂ ਅਤੇ ਬਲਾਕ ਫਤਹਿਗੜ੍ਹ ਪੰਜਗਰਾਈਆਂ ’ਚ 2 ਮੌਤਾਂ ਹੋ ਚੁੱਕੀਆਂ ਹਨ। ਅੱਜ 66 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚ ਬਲਾਕ ਸੰਗਰੂਰ ’ਚ 6 ਮਰੀਜ਼, ਬਲਾਕ ਧੂਰੀ ਦੇ 9 ਮਰੀਜ਼, ਬਲਾਕ ਸ਼ੇਰਪੁਰ ’ਚ 3 ਮਰੀਜ਼, ਬਲਾਕ ਫਤਹਿਗੜ੍ਹ ਪੰਜਗਰਾਈਆਂ ’ਚ 5 ਮਰੀਜ਼, ਬਲਾਕ ਸੁਨਾਮ ’ਚ 8 ਮਰੀਜ਼, ਬਲਾਕ ਕੌਹਰੀਆਂ ’ਚ 2 ਮਰੀਜ਼, ਬਲਾਕ ਲੌਂਗੋਵਾਲ ’ਚ 9 ਮਰੀਜ਼, ਬਲਾਕ ਮਾਲੇਰਕੋਟਲਾ ’ਚ 6 ਮਰੀਜ਼, ਬਲਾਕ ਮੂਨਕ ’ਚ 8 ਮਰੀਜ਼, ਬਲਾਕ ਭਵਾਨੀਗੜ੍ਹ ’ਚ 4 ਮਰੀਜ਼ ਅਤੇ ਬਲਾਕ ਅਮਰਗੜ੍ਹ ’ਚ ਇੱਕ ਮਰੀਜ਼ ਅਤੇ ਬਲਾਕ ਅਹਿਮਦਗੜ੍ਹ ’ਚ 5 ਮਰੀਜ਼ ਸ਼ਾਮਲ ਹਨ।

ਡੀਸੀ ਵੱਲੋਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ

ਪਟਿਆਲਾ: ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਹੈ ਕਿ ਕੋਵਿਡ ਦੀ ਲਾਗ ਦੇ ਖਾਤਮੇ ਲਈ ਲੋਕਾਂ ਨੂੰ ਆਪਣੇ ਟੈਸਟ ਲਾਜ਼ਮੀ ਕਰਵਾਉਣੇ ਹੋਣਗੇ। ਲੋਕ ਕੋਵਿਡ ਟੈਸਟਾਂ, ਡਾਕਟਰਾਂ, ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਸਰਕਾਰ ਪ੍ਰਤੀ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਯਕੀਨ ਨਾ ਕਰਨ। ਡਿਪਟੀ ਕਮਿਸ਼ਨਰ ਨੇ ਅੱਜ ਸ਼ਾਮ ਇੱਥੇ ਆਪਣਾ ਵਿਸ਼ੇਸ਼ ਸੁਨੇਹਾ ਦਿੰਦਿਆਂ ਕਿਹਾ ਕਿ ਡਾਕਟਰਾਂ ਸਮੇਤ ਪੈਰਾ ਮੈਡੀਕਲ ਅਮਲਾ ਅਤੇ ਹਰ ਕਰੋਨਾ ਯੋਧਾ ਇਸ ਸਮੇਂ ‘ਮਿਸ਼ਨ ਫ਼ਤਿਹ’ ਕੋਵਿਡ ਦੀ ਲਾਗ ਦੇ ਖਾਤਮੇ ਲਈ ਆਪਣੀਆਂ ਸੇਵਾਵਾਂ ਆਪਣੇ ਆਪੇ ਤੇ ਨਿੱਜਤਾ ਤੋਂ ਉਪਰ ਉੱਠਕੇ ਨਿਰੰਤਰ ਨਿਭਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਆਪਣੇ ਘਰਾਂ ’ਚ ਇਕਾਂਤਵਾਸ ਕੋਵਿਡ ਪੀੜਤਾਂ ਦੀ ਮੌਨੀਟਰਿੰਗ ਨੂੰ ਪਹਿਲ ਦਿੱਤੀ ਜਾ ਰਹੀ ਹੈ। ਜ਼ਿਲ੍ਹੇ ’ਚ 1.20 ਲੱਖ ਤੋਂ ਵਧੇਰੇ ਟੈਸਟ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਟੈਸਟਿੰਗ ਦੀ ਦਰ ਵਧੀ ਹੈ, ਪਰ ਮੌਤਾਂ ਦਾ ਅੰਕੜਾ ਇੱਕ ਹਫ਼ਤੇ ਨਾਲੋਂ ਘਟਿਆ ਹੈ, ਪਰ ਕੇਸ ਵੀ ਵਧੇ ਹਨ ਜਿਸ ਲਈ ਲੋਕਾਂ ਨੂੰ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ। -ਖੇਤਰੀ ਪ੍ਰਤੀਨਿਧ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All