ਘਨੌਰ: ਇਸ ਖੇਤਰ ਦੇ ਉਘੇ ਕਥਾਵਾਚਕ ਅਤੇ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਦੇ ਚੇਅਰਮੈਨ ਕਰਨੈਲ ਸਿੰਘ ਗਰੀਬ ਨੂੰ ਉਨ੍ਹਾਂ ਦੇ ਪਿਤਾ ਅਤੇ ਉਘੇ ਕਥਾਵਾਚਕ, ਸੁਸਾਇਟੀ ਦੇ ਫਾਊਂਡਰ ਹਰਦੇਵ ਸਿੰਘ ਗਰੀਬ ਦਾ ਅਚਾਨਕ ਦੇਹਾਂਤ ਹੋ ਜਾਣ ’ਤੇ ਗਹਿਰਾ ਸਦਮਾ ਲੱਗਿਆ। ਹਰਦੇਵ ਸਿੰਘ ਗਰੀਬ ਦੇ ਦੇਹਾਂਤ ’ਤੇ ਬਾਬਾ ਗੁਰਦੇਵ ਸਿੰਘ ਨਾਨਕਸਰ ਚੰਡੀਗੜ੍ਹ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਅਤੇ ਸਰਕਲ ਪ੍ਰਧਾਨ ਲਾਲ ਸਿੰਘ ਮਰਦਾਂਪੁਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨਮਿਤ ਪਾਠ ਦਾ ਭੋਗ 12 ਮਈ ਨੂੰ ਗੁਰਦੁਆਰਾ ਸ਼ਹੀਦਗੰਜ ਅਲੀਮਾਜਰਾ ’ਚ ਪਵੇਗਾ।-ਪੱਤਰ ਪ੍ਰੇਰਕ