ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਗਸਤ
ਛੋਟੀ ਨਦੀ ਦੇ ਬੰਧਾ ਰੋਡ ’ਤੇ ਸਿਟੀ ਇਨਰ ਰਿੰਗ ਰੋਡ ਬਣਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਦੀ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਮੇਅਰ ਸੰਜੀਵ ਬਿੱਟੂ ਨੇ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਇੰਜਨੀਅਰ ਨੇ ਨਗਰ ਨਿਗਮ ਪਟਿਆਲਾ ਨੂੰ ਸ਼ਹਿਰ ਦੀ ਅੰਦਰੂਨੀ ਸੜਕ ਦੀ ਅਨੁਮਾਨਿਤ ਲਾਗਤ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੇਅਰ ਨੇ ਦੱਸਿਆ ਕਿ ਸਰਹਿੰਦ ਰੋਡ ਤੋਂ ਡਕਾਲਾ ਰੋਡ ਤੱਕ ਬਣਨ ਵਾਲੀ ਇਸ ਦਸ ਕਿਲੋਮੀਟਰ ਲੰਬੀ ਸੜਕ ਦੀ ਚੌੜਾਈ 80 ਫੁੱਟ ਦੇ ਕਰੀਬ ਹੋਵੇਗੀ। ਸਰਹਿੰਦ ਰੋਡ ਤੋਂ ਫੈਕਟਰੀ ਏਰੀਆ, ਤਫਜਲਪੁਰਾ, ਰਾਜਪੁਰਾ ਰੋਡ, ਸਨੌਰ ਰੋਡ, ਘਲੌਰੀ ਗੇਟ ਤੋਂ ਡਕਾਲਾ ਰੋਡ ਤੱਕ ਬਣਨ ਵਾਲੀ ਇਸ ਸੜਕ ਨਾਲ ਸ਼ਹਿਰ ਦੀ ਟਰੈਫਿਕ ਨੂੰ ਵੱਡਾ ਫਾਇਦਾ ਮਿਲੇਗਾ।