ਗੁਰਨਾਮ ਸਿੰਘ ਚੌਹਾਨ
ਪਾਤੜਾਂ, 16 ਸਤੰਬਰ
ਇਨਸਾਫ਼ ਲਈ ਥਾਣੇ ਵਿੱਚ ਆਈਆਂ ਦੋਵੇਂ ਧਿਰਾਂ ਦੇ 5 ਵਿਅਕਤੀਆਂ ਖ਼ਿਲਾਫ਼ ਥਾਣੇ ਵਿਚ ਹੀ ਇਕ ਦੂਸਰੇ ਨਾਲ ਲੜਨ ਦਾ ਕੇਸ ਦਰਜ ਕੀਤਾ ਗਿਆ ਹੈ। ਥਾਣਾ ਪਾਤੜਾਂ ਦੇ ਇੰਚਾਰਜ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਥਾਣੇ ਦੇ ਗੇਟ ’ਤੇ ਪੀਐੱਚਜੀ ਮਿੱਠੂ ਸਿੰਘ ਸੰਤਰੀ ਦੀ ਡਿਊਟੀ ਕਰ ਰਿਹਾ ਸੀ। ਇਸੇ ਦੌਰਾਨ ਮੱਖਣ ਸਿੰਘ, ਜਰਨੈਲ ਸਿੰਘ ਤੇ ਜਗਤਾਰ ਸਿੰਘ ਅਤੇ ਦੂਸਰੀ ਧਿਰ ਵੱਲੋਂ ਗੁਰਜੰਟ ਸਿੰਘ, ਗੁਰਪਿਆਰ ਸਿੰਘ ਵਾਸੀਆਨ ਹਰਿਆਊ ਕਲਾਂ ਦੀਆਂ ਦੋਵੇਂ ਧਿਰਾਂ ਨੇ ਥਾਣਾ ਪਾਤੜਾਂ ਵਿੱਚ ਮੰਗਲਵਾਰ ਦੇਰ ਰਾਤ ਨੂੰ ਪ੍ਰਵੇਸ਼ ਕਰਦਿਆਂ ਗੇਟ ਉੱਤੇ ਹੀ ਆਪਸ ਵਿੱਚ ਗਾਲੀ ਗਲੋਚ ਕਰਨਾ ਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀ। ਪੁਲੀਸ ਨੇ ਪੰਜ ਜਣਿਆਂ ਖ਼ਿਲਾਫ਼ ਕੇੋਸ ਦਰਜ ਕੀਤਾ ਹੈ