ਸੁਭਾਸ਼ ਚੰਦਰ
ਸਮਾਣਾ, 27 ਫਰਵਰੀ
ਕਤੂਰੇ ਨੂੰ ਕੁੱਟ-ਕੁੱਟ ਕੇ ਮਾਰਨ ਦੇ ਮਾਮਲੇ ’ਚ ਸਿਟੀ ਪੁਲੀਸ ਨੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੁਲਜ਼ਮ ਦੀ ਪਛਾਣ ਵਿਨੈ ਨੇਪਾਲੀ ਨਿਵਾਸੀ ਬਰਨਾਲਾ ਵਜੋਂ ਹੋਈ। ਸਿਟੀ ਪੁਲੀਸ ਦੇ ਏਐੱਸਆਈ ਗੁਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਜੀਵ ਰੱਖਿਆ ਫਾਊਂਡੇਸ਼ਨ ਪਟਿਆਲਾ ਦੇ ਪ੍ਰਮੁੱਖ ਆਗੂ ਸੁਸ਼ਮਾ ਸਿੰਘ ਰਾਠੌਰ ਵੱਲੋਂ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਕੰਮ ਦੀ ਤਲਾਸ਼ ’ਚ ਬਰਨਾਲਾ ਤੋਂ ਆਏ ਵਿਨੈ ਨੇਪਾਲੀ ਨਾਮੀ ਨੌਜਵਾਨ ਨੇ 25 ਫਰਵਰੀ ਨੂੰ ਬੱਸ ਸਟੈਂਡ ਸਮਾਣਾ ’ਚ ਸ਼ਾਮ ਸਮੇਂ ਉੱਥੇ ਦੋ ਮਹੀਨਿਆਂ ਦੇ ਕਤੂਰੇ ਨੂੰ ਇੱਟਾਂ ਨਾਲ ਕੁੱਟ -ਕੁੱਟ ਕੇ ਜਾਨ ਤੋਂ ਮਾਰ ਦਿੱਤਾ। ਅਧਿਕਾਰੀ ਅਨੁਸਾਰ ਪੋਸਟ ਮਾਰਟਮ ਉਪਰੰਤ ਲਾਸ਼ ਸਸਕਾਰ ਲਈ ਸੰਗਠਨ ਆਗੂ ਦੇ ਹਵਾਲੇ ਕਰ ਦਿੱਤੀ ਗਈ।