ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ (ਪੀਐਫ) ’ਤੇ 8.5 ਪ੍ਰਤੀਸ਼ਤ ਵਿਆਜ ਦਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵਿਆਜ ਦਰ ਵਿੱਤੀ ਵਰ੍ਹੇ 2020-21 ਲਈ ਹੋਵੇਗੀ। ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਇਹ ਕਦਮ ਚੁੱਕ ਕੇ ਕਰਮਚਾਰੀਆਂ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ ਹੈ। ਇਸ ਸਬੰਧੀ ਫ਼ੈਸਲਾ ਈਪੀਐਫਓ ਦੇ ਟਰੱਸਟੀਆਂ ਦੇ ਕੇਂਦਰੀ ਬੋਰਡ ਨੇ ਲਿਆ ਹੈ। 8.5 ਪ੍ਰਤੀਸ਼ਤ ਵਿਆਜ ਪਿਛਲੇ ਵਿੱਤੀ ਵਰ੍ਹੇ ਦੌਰਾਨ ਜਮ੍ਹਾਂ ਪੈਸੇ ਉਤੇ ਦਿੱਤਾ ਜਾਵੇਗਾ।