ਨਵੀਂ ਦਿੱਲੀ, 12 ਸਤੰਬਰ
ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈਸ ਲਾਈਨ ’ਤੇ ਸੇਵਾ ਸ਼ੁਰੂ ਹੋਣ ਤੋਂ ਬਾਅਦ ਅੱਜ ਤੋਂ ਸਾਰੀਆਂ ਲਾਈਨਾਂ ’ਤੇ ਮੈਟਰੋ ਰੇਲ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਏਅਰਪੋਰਟ ਐਕਸਪ੍ਰੈਸ ਲਾਈਨ ਕਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ 170 ਦਿਨਾਂ ਤੋਂ ਵੱਧ ਸਮੇਂ ਲਈ ਬੰਦ ਰਹੀ। ਹੁਣ ਮੈਟਰੋ ਨੈੱਟਵਰਕ ਦੀਆਂ ਸਾਰੀਆਂ ਲਾਈਨਾਂ ’ਤੇ ਸ਼ੁਰੂ ਹੋ ਗਈ ਹੈ ਤੇ ਮੈਟਰੋ ਸੇਵਾ ਪਹਿਲਾਂ ਦੀ ਤਰ੍ਹਾਂ ਸਵੇਰੇ ਛੇ ਵਜੇ ਤੋਂ ਰਾਜ 11 ਵਜੇ ਚੱਲੇਗੀ।