ਵਿਰੋਧੀ ਧਿਰਾਂ ਦੇ ਏਕੇ ਲਈ ਯਤਨ ਕਰਾਂਗਾ: ਨਿਤੀਸ਼ : The Tribune India

ਵਿਰੋਧੀ ਧਿਰਾਂ ਦੇ ਏਕੇ ਲਈ ਯਤਨ ਕਰਾਂਗਾ: ਨਿਤੀਸ਼

ਪ੍ਰਧਾਨ ਮੰਤਰੀ ਬਣਨ ਦੀ ਕੋਈ ਖਾਹਸ਼ ਹੋਣ ਤੋਂ ਇਨਕਾਰ ਕੀਤਾ

ਵਿਰੋਧੀ ਧਿਰਾਂ ਦੇ ਏਕੇ ਲਈ ਯਤਨ ਕਰਾਂਗਾ: ਨਿਤੀਸ਼

ਪਟਨਾ ’ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਪਟਨਾ, 12 ਅਗਸਤ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਕੋਈ ਖਾਹਸ਼ ਨਹੀਂ ਹੈ ਪਰ ਉਹ ਕੇਂਦਰ ਦੇ ਹੁਕਮਰਾਨ ਗੱਠਜੋੜ ਐੱਨਡੀਏ ਖ਼ਿਲਾਫ਼ ਵਿਰੋਧੀ ਧਿਰਾਂ ’ਚ ਏਕੇ ਲਈ ਹਾਂ-ਪੱਖੀ ਭੂਮਿਕਾ ਨਿਭਾਉਣ ਦੀਆਂ ਕੋਸ਼ਿਸ਼ਾਂ ਕਰਨਗੇ। 

ਬਿਹਾਰ ’ਚ ਨਵੀਂ ਸਰਕਾਰ ਖ਼ਿਲਾਫ਼ ਸੀਬੀਆਈ ਅਤੇ ਈਡੀ ਦੀ ਦੁਰਵਰਤੋਂ ਬਾਰੇ ਨਿਤੀਸ਼ ਨੇ ਕਿਹਾ ਕਿ ਜਿਨ੍ਹਾਂ ਨੂੰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੀ ਆਦਤ ਪੈ ਗਈ ਹੈ, ਉਨ੍ਹਾਂ ਨੂੰ ਲੋਕ ਆਪ ਹੀ ਦੇਖ ਲੈਣਗੇ। ਪੱਤਰਕਾਰਾਂ ਵੱਲੋਂ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖਣ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ,‘‘ਮੇਰੇ ਤੋਂ ਅਜਿਹੇ ਸਵਾਲ ਨਾ ਪੁੱਛੋ। ਮੈਂ ਕਈ ਵਾਰ ਆਖਿਆ ਹੈ ਕਿ ਮੈਂ ਅਜਿਹੀ ਖਾਹਸ਼ ਨਹੀਂ ਰੱਖਦਾ। ਮੈਂ ਆਪਣੇ ਸੂਬੇ ਦੀ ਹੀ ਸੇਵਾ ਕਰਨਾ ਚਾਹੁੰਦਾ ਹਾਂ।’’ ਵਿਰੋਧੀ ਧਿਰਾਂ ’ਚ ਏਕੇ ਲਈ ਉਨ੍ਹਾਂ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ਬਾਰੇ ਨਿਤੀਸ਼ ਨੇ ਕਿਹਾ ਕਿ ਉਹ ਹਾਂ-ਪੱਖੀ ਭੂਮਿਕਾ ਨਿਭਾਉਣਗੇ। ‘ਮੈਨੂੰ ਕਈ ਟੈਲੀਫੋਨ ਆ ਰਹੇ ਹਨ। ਮੇਰੀ ਇੱਛਾ ਹੈ ਕਿ ਸਾਰੀਆਂ ਧਿਰਾਂ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਖ਼ਿਲਾਫ਼ ਇਕੱਠੀਆਂ ਹੋਣ। ਤੁਸੀਂ ਆਉਂਦੇ ਦਿਨਾਂ ’ਚ ਕੁਝ ਹਲਚਲ ਦੇਖੋਗੇ।’ ਨਵੀਂ ਸਰਕਾਰ ’ਤੇ ਈਡੀ ਅਤੇ ਸੀਬੀਆਈ ਦੇ ਪੈਣ ਵਾਲੇ ਸੰਭਾਵੀ ਪਰਛਾਵੇਂ ਬਾਰੇ ਉਨ੍ਹਾਂ ਕਿਹਾ ਕਿ ਉਹ ਡਰਨ ਵਾਲੇ ਨਹੀਂ ਹਨ। ‘ਇਕ ਗੱਲ ਚੇਤੇ ਰੱਖਿਓ, ਏਜੰਸੀਆਂ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਲੋਕ ਉਨ੍ਹਾਂ ਨੂੰ ਬੜੇ ਗਹੁ ਨਾਲ ਦੇਖ ਰਹੇ ਹਨ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੜ੍ਹ ਗੁਜਰਾਤ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਨ ਲਈ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਹ ਸਮਾਂ ਆਉਣ ’ਤੇ ਪਤਾ ਲੱਗ ਜਾਵੇਗਾ। -ਪੀਟੀਆਈ

ਵਿਧਾਇਕ ਨੇ ਬਿਹਾਰ ’ਚ ਮੰਤਰੀ ਬਣਨ ਲਈ ਸੋਨੀਆ ਨੂੰ ਲਿਖੀ ਚਿੱਠੀ

ਪਟਨਾ: ਬਿਹਾਰ ’ਚ ਮਹਾਗਠਬੰਧਨ ਦੇ ਮੁੜ ਸੱਤਾ ’ਚ ਆਉਣ ਨਾਲ ਕਾਂਗਰਸੀ ਆਗੂਆਂ ਦੀਆਂ ਖਾਹਿਸ਼ਾਂ ਵੀ ਸਾਹਮਣੇ ਆ ਰਹੀਆਂ ਹਨ। ਖਗੜੀਆ ਸਦਰ ਤੋਂ ਵਿਧਾਇਕ ਛਤਰਪਤੀ ਯਾਦਵ ਨੇ ਕਾਂਗਰਸ ਹਾਈਕਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਸ ਨੂੰ ਜਾਤ ਦੇ ਆਧਾਰ ’ਤੇ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੇ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਜਾਵੇ। ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਸੋਨੀਆ ਅਤੇ ਰਾਹੁਲ ਗਾਂਧੀ ਨੂੰ ਇਸ ਬਾਰੇ ਪੱਤਰ ਲਿਖਿਆ ਹੈ। ਉਸ ਨੇ ਕਿਹਾ ਕਿ ਉਹ ਪਾਰਟੀ ਦਾ ਇਕੱਲਾ ਯਾਦਵ ਵਿਧਾਇਕ ਹੈ ਅਤੇ ਮੰਤਰੀ ਬਣਨ ਨਾਲ ਓਬੀਸੀ ਵਰਗਾਂ ਦੇ ਲੋਕਾਂ ’ਚ ਵਧੀਆ ਸੁਨੇਹਾ ਜਾਵੇਗਾ। -ਪੀਟੀਆਈ

ਬਿਹਾਰ ਿਵੱਚ ਜੰਗਲ ਰਾਜ ਪਰਤਿਆ: ਭਾਜਪਾ

ਨਵੀਂ ਦਿੱਲੀ: ਬਿਹਾਰ ’ਚ ਆਰਜੇਡੀ-ਜਨਤਾ ਦਲ (ਯੂ) ਸਰਕਾਰ ਵੱਲੋਂ ਮੁੜ ਸੱਤਾ ਸੰਭਾਲਣ ਮਗਰੋਂ ਭਾਜਪਾ ਨੇ ਦੋਸ਼ ਲਾਇਆ ਹੈ ਕਿ ਸੂਬੇ ’ਚ ਜੰਗਲ ਰਾਜ ਪਰਤ ਆਇਆ ਹੈ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜਦੋਂ ਦਾ ਦੋਵੇਂ ਪਾਰਟੀਆਂ ਨੇ ਹੱਥ ਮਿਲਾਇਆ ਹੈ, ਬਿਹਾਰ ’ਚ ਪੱਤਰਕਾਰਾਂ ਸਮੇਤ ਕਈ ਵਿਅਕਤੀਆਂ ਦੀ ਹੱਤਿਆ ਹੋ ਗਈ ਹੈ। ਮੰਦਰ ਦੇ ਇਕ ਪੁਜਾਰੀ ਦਾ ਸਿਰ ਤਾਂ ਧੜ ਤੋਂ ਵੱਖ ਕਰ ਦਿੱਤਾ ਗਿਆ ਹੈ। ਉਨ੍ਹਾਂ ਜਿਨਸੀ ਸ਼ੋਸ਼ਣ ਅਤੇ ਛਪਰਾ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਛੇ ਵਿਅਕਤੀਆਂ ਦੀ ਮੌਤ ਦੇ ਮਾਮਲੇ ਦਾ ਜ਼ਿਕਰ ਵੀ ਕੀਤਾ। ਪਾਤਰਾ ਨੇ ਕਿਹਾ,‘‘ਸੂਬੇ ’ਚ ਬਦਅਮਨੀ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ ਹੈ। ਇਹ ਕਹਿਣਾ ਸਹੀ ਰਹੇਗਾ ਕਿ ਬਿਹਾਰ ’ਚ ਜੰਗਲ ਰਾਜ ਪਰਤ ਆਇਆ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਗੱਠਜੋੜ ਦੀ ਜਦੋਂ ਸੂਬੇ ’ਚ ਸਰਕਾਰ ਸੀ ਤਾਂ ਉਥੇ ਅਪਰਾਧਿਕ ਘਟਨਾਵਾਂ ’ਤੇ ਲਗਾਮ ਲੱਗੀ ਹੋਈ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All