ਪੱਛਮੀ ਬੰਗਾਲ: ਪ੍ਰਧਾਨ ਮੰਤਰੀ ਦੁਰਗਾ ਪੂਜਾ ਪੰਡਾਲਾਂ ’ਚ ਕਰਨਗੇ ਵਰਚੁਅਲ ਸੰਬੋਧਨ

ਪੱਛਮੀ ਬੰਗਾਲ: ਪ੍ਰਧਾਨ ਮੰਤਰੀ ਦੁਰਗਾ ਪੂਜਾ ਪੰਡਾਲਾਂ ’ਚ ਕਰਨਗੇ ਵਰਚੁਅਲ ਸੰਬੋਧਨ

ਕੋਲਕਾਤਾ, 18 ਅਕਤੂਬਰ
ਪੱਛਮੀ ਬੰਗਾਲ ਭਾਜਪਾ ਨੇ ਤਿਉਹਾਰੀ ਮੌਸਮ ਵਿੱਚ ਲੋਕਾਂ ਤੱਕ ਵੱਡੇ ਪੱਧਰ ’ਤੇ ਪਹੁੰਚ ਲਈ ਰਣਨੀਤੀ ਤਹਿਤ ਸੂਬੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਾਈਵ ਭਾਸ਼ਣਾਂ ਲਈ ਇੰਤਜ਼ਾਮ ਕੀਤੇ ਹਨ। ਇਸ ਤਹਿਤ ਸਭ ਤੋਂ ਪਹਿਲਾ ਦੁਰਗਾ ਪੂਜਾ ਸਮਾਗਮ ਭਾਜਪਾ ਮਹਿਲਾ ਮੋਰਚਾ ਵੱਲੋਂ ਸਾਲਟ ਲੇਕ ਦੇ ਪੂਰਬੀ ਜ਼ੋਨਲ ਸੱਭਿਆਚਾਰਕ ਕੇਂਦਰ (ਈਜ਼ੈੱਡਸੀਸੀ) ’ਚ ਕਰਵਾਇਆ ਜਾਵੇਗਾ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦਾ ਵਰਚੁਅਲ ਭਾਸ਼ਨ ‘ਮਹਾ ਸਾਸਥੀ’ ਮੌਕੇ ਹੋਵੇਗਾ, ਜੋ ਪੰਜ ਦਿਨਾਂ ਸਮਾਗਮ ਦਾ ਪ੍ਰਤੀਕ ਹੈ ਅਤੇ ਇਸ ਨਾਲ ਦੁਰਗਾ ਪੂਜਾ ਸਮਾਗਮ ਸ਼ੁਰੂ ਹੋਣਗੇ। ਭਾਜਪਾ ਦੇ ਸੂਬਾ ਉਪ-ਪ੍ਰਧਾਨ ਪ੍ਰਤਾਪ ਬੈਨਰਜੀ ਨੇ ਦੱਸਿਆ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਈਜ਼ੈੱਡਸੀਸੀ ਵਿੱਚ ਸਮਾਗਮ ਤੋਂ ਇਲਾਵਾ ਸੂਬੇ ਵਿੱਚ 10 ਹੋਰ ਪੂਜਾ ਪੰਡਾਲਾਂ ’ਚ ਲਾਈਵ ਸੰਬੋਧਨ ਕਰਨਗੇ। ਦਸ ਪੰਡਾਲਾਂ ਦੇ ਨਾਂਵਾਂ ਦੀ ਆਖਰੀ ਚੋਣ ਹਾਲੇ ਕੀਤੀ ਜਾਣੀ ਹੈ।’ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਭਾਸ਼ਨਾਂ ਦੇ ਪ੍ਰਸਾਰਨ ਲਈ ਸੂਬੇ ’ਚ ਵੱਡੀਆਂ ਸਕਰੀਨਾਂ ਵੀ ਲਾਈਆਂ ਜਾਣਗੀਆਂ।
-ਪੀਟੀਆਈ

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All