ਕੋਲਕਾਤਾ, 29 ਜਨਵਰੀ
ਭਾਜਪਾ ਦੇ ਕੌਮੀ ਉੱਪ ਪ੍ਰਧਾਨ ਦਲੀਪ ਘੋਸ਼ ਨੂੰ ਸ਼ਨਿਚਰਵਾਰ ਨੂੰ ਕਥਿਤ ਤੌਰ ਤੇ ਕਰੋਨਾ ਨੇਮਾਂ ਦੀ ਉਲੰਘਣਾ ਕਰਨ ਉੱਤੇ ਪੁਲੀਸ ਨੇ ਵਿਧਾਨਨਗਰ ਦੇ ਇੱਕ ਵਾਰਡ ’ਚ ਨਿਗਮ ਚੋਣਾਂ ’ਚ ਪਾਰਟੀ ਦੇ ਇੱਕ ਉਮੀਦਵਾਰ ਲਈ ਪ੍ਰਚਾਰ ਤੋਂ ਰੋਕ ਦਿੱਤਾ ਗਿਆ। ਪੁਲੀਸ ਮੁਤਾਬਕ ਦਲੀਪ ਘੋਸ਼ ਵਿਧਾਨਨਗਰ ਦੇ ਵਾਰਡ ਨੰਬਰ 20 ਦੇ ਜਗਤਪੁਰ ਬਾਜ਼ਾਰ ਇਲਾਕੇ ਵਿੱਚ 50 ਤੋਂ ਵੱਧ ਲੋਕਾਂ ਨਾਲ ਚੋਣ ਪ੍ਰਚਾਰ ਕਰ ਰਹੇ ਸਨ, ਜੋ ਕਿ ਚੋਣ ਕਮਿਸ਼ਨ ਵੱਲੋਂ ਇੱਕ ਸਮੇਂ ਚੋਣ ਪ੍ਰਚਾਰਕਾਂ ਦੀ ਗਿਣਤੀ 5 ਤੱਕ ਸੀਮਤ ਰੱਖਣ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ। ਅਧਿਕਾਰੀ ਮੁਤਾਬਕ ਜਦੋਂ ਘੋਸ਼ ਨੂੰ ਨਿਯਮ ਉਲੰਘਣਾ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਬਹਿਸ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਦਲੀਪ ਘੋਸ਼ ਨੇ ਦਾਅਵਾ ਕੀਤਾ ਕਿ ਉਨ੍ਹਾਂ ਨਾਲ ਸਿਰਫ ਚਾਰ ਹੋਰ ਹੀ ਸਨ ਜਦਕਿ ਬਾਕੀ ਸਾਰੇ ਸਥਾਨਕ ਲੋਕ ਉਨ੍ਹਾਂ ਨੂੰ ਮਿਲਣ ਆਏ ਸਨ। ਵਿਧਾਨਨਗਰ ਨਗਰ ਨਿਗਮ ਅਤੇ ਤਿੰਨ ਹੋਰ ਨਗਰ ਇਕਾਈਆਂ ਲਈ ਵੋਟਾਂ 12 ਫਰਵਰੀ ਨੂੰ ਪੈਣੀਆਂ ਹਨ। ਪੀਟੀਆਈ