ਨਵੀਂ ਦਿੱਲੀ, 9 ਨਵੰਬਰ
ਵਾਈਸ ਐਡਮਿਰਲ ਆਰ ਹਰੀ ਕੁਮਾਰ ਨਵੇਂ ਜਲ ਸੈਨਾ ਮੁਖੀ ਹੋਣਗੇ। ਇਹ ਐਲਾਨ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕੀਤਾ। ਵਾਈਸ ਐਡਮਿਰਲ ਕੁਮਾਰ ਹਾਲ ਦੀ ਘੜੀ ਪੱਛਮੀ ਨੇਵਲ ਕਮਾਂਡ ਵਿੱਚ ਫਲੈਗ ਅਫਸਰ ਕਮਾਂਡਿੰਗ ਇਨ ਚੀਫ ਵਜੋਂ ਸੇਵਾ ਨਿਭਾ ਰਹੇ ਹਨ। ਉਹ 30 ਨਵੰਬਰ ਨੂੰ ਐਡਮਿਰਲ ਕਰਮਬੀਰ ਸਿੰਘ ਦੀ ਸੇਵਾਮੁਕਤੀ ਬਾਅਦ ਅਹੁਦਾ ਸੰਭਾਲਣਗੇ। –ਏਜੰਸੀ