ਸ਼ਿਮਲਾ, 28 ਜੂਨ
ਸਿਰਮੌਰ ਖੇਤਰ ਵਿਚ ਵਿਆਹ ਸਮਾਗਮ ਤੋਂ ਪਰਤ ਰਹੇ 10 ਜਣਿਆਂ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਹੋ ਗਏ ਹਨ। ਇਹ ਸਾਰੇ ਜਣੇ ਪਿਕਅੱਪ ਵੈਨ ਵਿਚ ਸਵਾਰ ਹੋ ਕੇ ਜਾ ਰਹੇ ਸਨ ਕਿ ਵਾਹਨ ਖੱਡ ਵਿਚ ਡਿੱਗ ਗਿਆ। ਇਹ ਹਾਦਸਾ ਪਾਊਂਟਾ ਸਾਹਿਬ ਤੇ ਸ਼ਿਲਾਈ ਦੀ ਹੱਦ ਨੇੜੇ ਹੋਇਆ। ਸਬ ਡਿਵੀਜ਼ਨਲ ਮੈਜਿਸਟਰੇਟ ਸੁਰੇਸ਼ ਸਿੰਘਾ ਨੇ ਦੱਸਿਆ ਕਿ ਪਿਕਅੱਪ ਵੈਨ ਪਾਸ਼ੋਗ ਨੇੜੇ ਖੱਡ ਵਿਚ ਡਿੱਗ ਗਈ।