ਮੁੰਬਈ, 25 ਫਰਵਰੀ
ਬੰਬਈ ਹਾਈ ਕੋਰਟ ਨੇ ਅੱਜ ਕਵੀ ਤੇ ਕਾਰਕੁਨ ਵਰਵਰਾ ਰਾਓ ਦੇ ਵਕੀਲ ਨੂੰ ਉਸ ਨਾਲ ਨਾਨਾਵਤੀ ਹਸਪਤਾਲ ਵਿੱਚ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਜੋ ਉਹ ਰਾਓ ਦੀ ਜ਼ਮਾਨਤ ਸਬੰਧੀ ਰਸਮੀ ਕਾਰਵਾਈ ਲਈ ਉਸ ਦੇ ਹਸਤਾਖ਼ਰ ਲੈ ਸਕੇ। ਜ਼ਿਕਰਯੋਗ ਹੈ ਕਿ ਰਾਓ ਐਲਗਾਰ ਪਰਿਸ਼ਦ-ਮਾਓਵਾਦੀ ਸਬੰਧਾਂ ਦੇ ਮਾਮਲੇ ’ਚ ਮੁਲਜ਼ਮ ਹੈ। ਹਾਈ ਕੋਰਟ ਵੱਲੋਂ ਸਿਹਤ ਸਬੰਧੀ ਕਾਰਨਾਂ ਕਰ ਕੇ ਰਾਓ ਨੂੰ ਸੋਮਵਾਰ ਨੂੰ ਛੇ ਮਹੀਨਿਆਂ ਦੀ ਜ਼ਮਾਨਤ ਦੇ ਦਿੱਤੀ ਗਈ ਸੀ। ਅੱਜ ਜਸਟਿਸ ਐੱਸ.ਐੱਸ. ਸ਼ਿੰਦੇ ਤੇ ਜਸਟਿਸ ਮਨੀਸ਼ ਪਿਟਾਲੇ ਦੇ ਇਕ ਬੈਂਚ ਨੇ ਵਕੀਲ ਆਰ ਸੱਤਿਆਨਾਰਾਇਣ ਨੂੰ ਰਾਓ ਨਾਲ ਮਿਲਣ ਦੀ ਇਜਾਜ਼ਤ ਦਿੱਤੀ। ਬੈਂਚ ਨੇ ਰਾਓ ਦੇ ਵਕੀਲ ਨੂੰ ਸ਼ੁੱਕਰਵਾਰ ਨੂੰ ਜ਼ਮਾਨਤ ਸਬੰਧੀ ਸ਼ਰਤਾਂ ’ਚ ਬਦਲਾਅ ਕਰਨ ਲਈ ਅਰਜ਼ੀ ਦਾਇਰ ਕਰਨ ਲਈ ਵੀ ਕਿਹਾ ਹੈ। -ਪੀਟੀਆਈ