ਮੁੰਬਈ: ਮੁੰਬਈ-ਗਾਂਧੀਨਗਰ ਵੰਦੇ ਭਾਰਤ ਸੁਪਰਫਾਸਟ ਐਕਸਪ੍ਰੈੱਸ ਅੱਜ ਗੁਜਰਾਤ ’ਚ ਅਤੁਲ ਰੇਲਵੇ ਸਟੇਸ਼ਨ ਨੇੜੇ ਇਕ ਪਸ਼ੂ ਨਾਲ ਟਕਰਾ ਗਈ। ਇਸ ਕਾਰਨ ਟਰੇਨ ਦਾ ਮੂਹਰਲਾ ਹਿੱਸਾ ਨੁਕਸਾਨਿਆ ਗਿਆ। ਵੰਦੇ ਭਾਰਤ ਟਰੇਨ ਸੇਵਾ ਦੇ 30 ਸਤੰਬਰ ਨੂੰ ਇਸ ਰੂਟ ’ਤੇ ਸ਼ੁਰੂ ਹੋਣ ਮਗਰੋਂ ਹਾਦਸੇ ਦੀ ਇਹ ਤੀਜੀ ਘਟਨਾ ਹੈ। ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸੁਮਿਤ ਠਾਕੁਰ ਨੇ ਕਿਹਾ ਕਿ ਪਸ਼ੂ ਨਾਲ ਟਕਰਾਉਣ ਮਗਰੋਂ ਟਰੇਨ ਕਰੀਬ 15 ਮਿੰਟ ਤੱਕ ਰੁਕੀ ਰਹੀ ਅਤੇ ਸਾਰੇ ਮੁਸਾਫ਼ਰ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਟਰੇਨ ਦੇ ਮੁੰਬਈ ਪਹੁੰਚਣ ’ਤੇ ਉਸ ਦੇ ਨੁਕਸਾਨੇ ਪੈਨਲ ਨੂੰ ਬਦਲ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 6 ਅਤੇ 7 ਅਕਤੂਬਰ ਨੂੰ ਅਜਿਹੇ ਹਾਦਸੇ ਵਾਪਰੇ ਸਨ। -ਪੀਟੀਆਈ