ਜੰਮੂ, 5 ਸਤੰਬਰ
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਵੈਸ਼ਨੋ ਦੇਵੀ ਮੰਦਰ ਮੁੜ ਤੋਂ ਖੁੱਲ੍ਹਣ ਦੇ ਕਰੀਬ ਤਿੰਨ ਹਫ਼ਤਿਆਂ ਮਗਰੋਂ ਸ਼੍ਰਾਈਨ ਬੋਰਡ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਬਾਹਰਲੇ ਸ਼ਰਧਾਲੂਆਂ ਦਾ ਕੋਟਾ ਰੋਜ਼ਾਨਾ 500 ਕਰਨ ਦਾ ਫ਼ੈਸਲਾ ਲਿਆ ਹੈ। ਕਰੋਨਾ ਮਹਾਮਾਰੀ ਕਾਰਨ ਵੈਸ਼ਨੋ ਦੇਵੀ ਮੰਦਰ ਕਰੀਬ ਪੰਜ ਮਹੀਨੇ ਬੰਦ ਰਹਿਣ ਮਗਰੋਂ 16 ਅਗਸਤ ਨੂੰ ਮੁੜ ਖੋਲ੍ਹਿਆ ਗਿਆ ਸੀ। ਪਹਿਲਾਂ ਜੰਮੂ ਕਸ਼ਮੀਰ ਤੋਂ ਬਾਹਰ ਦੇ ਸਿਰਫ਼ 100 ਸ਼ਰਧਾਲੂਆਂ ਨੂੰ ਯਾਤਰਾ ਦੀ ਇਜਾਜ਼ਤ ਦਿੱਤੀ ਗਈ ਸੀ। -ਪੀਟੀਆਈ