ਲਖਨਊ, 8 ਜੂਨ
ਲਖਨਊ ‘ਚ ਆਨਲਾਈਨ ਗੇਮ ਖੇਡਣ ਤੋਂ ਰੋਕਣ ‘ਤੇ 16 ਸਾਲਾ ਲੜਕੇ ਨੇ ਕਥਿਤ ਤੌਰ ‘ਤੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਲੜਕਾ ਆਨਲਾਈਨ ਗੇਮ ਖੇਡਣ ਦਾ ਆਦੀ ਸੀ ਅਤੇ ਖੇਡਣ ਤੋਂ ਰੋਕਣ ਕਾਰਨ ਮਾਂ ਤੋਂ ਗੁੱਸੇ ‘ਚ ਸੀ। ਪੁਲੀਸ ਨੇ ਮੰਗਲਵਾਰ ਰਾਤ ਮਾਂ ਗਲੀ ਸੜੀ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਨਾਬਾਲਗ ਲੜਕਾ ਪੁਲੀਸ ਦੀ ਹਿਰਾਸਤ ਵਿੱਚ ਹੈ। ਪੁਲੀਸ ਨੇ ਦੱਸਿਆ ਕਿ ਲੜਕੇ ਨੇ ਸ਼ਨਿਚਰਵਾਰ ਨੂੰ ਆਪਣੀ ਮਾਂ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਦੋ ਦਿਨ ਤੱਕ ਕਮਰੇ ਵਿੱਚ ਬੰਦ ਰੱਖਿਆ ਅਤੇ ਫਿਰ ਮੰਗਲਵਾਰ ਨੂੰ ਪੱਛਮੀ ਬੰਗਾਲ ਵਿੱਚ ਤਾਇਨਾਤ ਆਪਣੇ ਫੌਜੀ ਪਿਤਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਸਮੇਂ ਲੜਕੇ ਦੀ 9 ਸਾਲਾ ਭੈਣ ਵੀ ਘਰ ਵਿੱਚ ਹੀ ਸੀ। ਲੜਕੇ ਨੇ ਕਥਿਤ ਤੌਰ ‘ਤੇ ਉਸ ਨੂੰ ਧਮਕਾਇਆ ਅਤੇ ਲਾਸ਼ ਵਿਚੋਂ ਨਿਕਲਣ ਵਾਲੀ ਬਦਬੂ ਨੂੰ ਛੁਪਾਉਣ ਲਈ ਰੂਮ ਫਰੈਸ਼ਨਰ ਦੀ ਵਰਤੋਂ ਕੀਤੀ।