ਬਾਰਾਬੰਕੀ (ਉੱਤਰ ਪ੍ਰਦੇਸ਼), 3 ਸਤੰਬਰ
ਅੱਜ ਤੜਕੇ ਬਾਰਾਬੰਕੀ ਜ਼ਿਲ੍ਹੇ ਦੇ ਰਾਮਨਗਰ ਇਲਾਕੇ ਵਿੱਚ ਟਰੱਕ ਨੇ ਸੜਕ ਕੰਢੇ ਖੜ੍ਹੀ ਬੱਸ ਨੂੰ ਟੱਕਰ ਮਾਰਨ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਹੋਰ ਗੰਭੀਰ ਜ਼ਖ਼ਮੀ ਹੋ ਗਏ। ਨੇਪਾਲ ਤੋਂ ਗੋਆ ਜਾ ਰਹੀ ਮਜ਼ਦੂਰਾਂ ਨਾਲ ਭਰੀ ਡਬਲ ਡੈਕਰ ਬੱਸ ਦਾ ਟਾਇਰ ਤੜਕੇ ਕਰੀਬ 3.30 ਵਜੇ ਰਾਮਨਗਰ ਥਾਣਾ ਖੇਤਰ ਦੇ ਪਿੰਡ ਮਹਿੰਗੂਪੁਰ ‘ਚ ਪੰਕਚਰ ਹੋ ਗਿਆ, ਜਿਸ ਨੂੰ ਸੜਕ ਕਿਨਾਰੇ ਰੋਕ ਕੇ ਠੀਕ ਕੀਤਾ ਜਾ ਰਿਹਾ ਸੀ, ਜਦੋਂ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ।