ਨਵੀਂ ਦਿੱਲੀ, 22 ਫਰਵਰੀ
ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਅੱਜ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨਾਲ ਸਬੰਧਤ ਵਿਦੇਸ਼ੀ ਅਧਾਰਤ ‘ਪੰਜਾਬ ਪਾਲੀਟਿਕਸ ਟੀਵੀ’ ਦੀਆਂ ਐਪਲੀਕੇਸ਼ਨਜ਼, ਵੈੱਬਸਾਈਟ ਅਤੇ ਸੋਸ਼ਲ ਮੀਡੀਆ ਅਕਾਊਂਟ ਨੂੰ ਬਲੌਕ ਕਰ ਦਿੱਤਾ ਹੈ। ਸਰਕਾਰ ਮੁਤਾਬਕ ਇਸ ਟੀਵੀ ਰਾਹੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪੈਦਾ ਕੀਤਾ ਜਾ ਰਿਹਾ ਸੀ।