ਨਵੀਂ ਦਿੱਲੀ, 7 ਮਾਰਚ
ਯੂਕਰੇਨ ਦੀ ਰਾਜਧਾਨੀ ਕੀਵ ’ਚ ਕੁਝ ਦਿਨ ਪਹਿਲਾਂ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਨੂੰ ਲੈ ਕੇ ਹਵਾਈ ਸੈਨਾ ਦਾ ਇੱਕ ਜਹਾਜ਼ ਸੋਮਵਾਰ ਸ਼ਾਮ ਸਵਾ ਛੇ ਵਜੇ ਇੱਥੇ ਹਿੰਡੋਨ ਹਵਾਈ ਅੱਡੇ ’ਤੇ ਉੱਤਰਿਆ। ਅਧਿਕਾਰੀਆਂ ਨੇ ਦੱਸਿਆ ਕਿ ਜਾਹਾਜ਼ ਰਾਹੀਂ ਸ਼ਹਿਰੀ ਹਵਾਬਾਜ਼ੀ ਮੰਤਰੀ ਵੀ.ਕੇ. ਸਿੰਘ ਅਤੇ ਲਗਪਗ 200 ਭਾਰਤੀ, ਜਿਨ੍ਹਾਂ ਵਿੱਚ ਬਹੁਤੇ ਵਿਦਿਆਰਥੀ ਹਨ, ਭਾਰਤ ਪਰਤੇ ਹਨ। ਭਾਰਤੀ ਵਿਦਿਆਰਥੀਆਂ ਦੀ ਵਾਪਸੀ ਲਈ ਵੀ.ਕੇ. ਸਿੰਘ ਪੋਲੈਂਡ ਵਿੱਚ ਸਨ। ਜ਼ਿਕਰਯੋਗ ਹੈ ਕਿ ਹਰਜੋਤ ਸਿੰਘ ਕੀਵ ਤੋਂ ਨਿਕਲਣ ਦੀ ਕੋਸ਼ਿਸ਼ ਦੌਰਾਨ 27 ਫਰਵਰੀ ਨੂੰ ਆਪਣੇ ਦੋ ਦੋਸਤਾਂ ਨਾਲ ਪੱਛਮੀ ਸ਼ਹਿਰ ਲਵੀਵ ਲਈ ਇੱਕ ਟੈਕਸੀ ਵਿੱਚ ਸਵਾਰ ਹੋਇਆ ਸੀ, ਜਿਸ ਉਸ ਨੂੰ ਚਾਰ ਗੋਲੀਆਂ ਲੱਗੀਆਂ ਸਨ। ਪਰਿਵਾਰ ਨੇ ਹਰਜੋਤ ਦੀ ਵਾਪਸੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ