ਨਵੀਂ ਦਿੱਲੀ: ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਦੀ ਦੇਸ਼ ਭਰ ’ਚ 166 ਆਧਾਰ ਤੇ ਅਪਡੇਟ ਕੇਂਦਰ ਖੋਲ੍ਹਣ ਦੀ ਯੋਜਨਾ ਹੈ। ਬਿਆਨ ਮੁਤਾਬਕ ਬੈਂਕਾਂ, ਡਾਕਘਰਾਂ ਤੇ ਰਾਜ ਸਰਕਾਰਾਂ ਵੱਲੋਂ ਚਲਾਏ ਜਾ ਰਹੇ ਲਗਭਗ 52,000 ਆਧਾਰ ਕੇਂਦਰਾਂ ਤੋਂ ਇਲਾਵਾ 166 ਯੋਜਨਾਬੱਧ ਕੇਂਦਰਾਂ ਵਿੱਚੋਂ 55 ਆਧਾਰ ਸੇਵਾ ਕੇਂਦਰ (ਏਐੱਸਕੇ) ਕਾਰਜਸ਼ੀਲ ਹਨ। ਯੂਆਈਡੀਏਆਈ ਦੀ ਦੇਸ਼ ਦੇ 122 ਸ਼ਹਿਰਾਂ ਵਿੱਚ 166 ਇਕੱਲੇ ਆਧਾਰ ਅਤੇ ਅਪਡੇਟ ਕੇਂਦਰ ਖੋਲ੍ਹਣ ਦੀ ਯੋਜਨਾ ਹੈ। ਆਧਾਰ ਸੇਵਾ ਕੇਂਦਰ ਹਫ਼ਤੇ ਦੇ ਸਾਰੇ ਦਿਨ ਖੁੱਲ੍ਹੇ ਰਹਿੰਦੇ ਹਨ। -ਪੀਟੀਆਈ